ਚੰਡੀਗੜ੍ਹ: ਸ਼ਹਿਰ 'ਚ ਹੋ ਰਹੇ ਚੰਡੀਗੜ੍ਹ ਨੈਸ਼ਨਲ ਕ੍ਰਾਫਟ ਮੇਲੇ ਵਿੱਚ ਗੁਰਦਾਸ ਮਾਨ ਨੇ ਪ੍ਰਫੋਮ ਕੀਤਾ। ਇਸ ਪ੍ਰਫੋਮੇਂਸ ਵੇਲੇ ਉਨ੍ਹਾਂ ਨੇ ਇੱਕ ਵਾਰ ਫ਼ੇਰ ਪੰਜਾਬੀ ਮਾਂ ਬੋਲੀ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇੱਕਲੀ ਪੰਜਾਬੀ ਨੂੰ ਲੈਕੇ ਬੈਠੇ ਰਹੇ ਤਾਂ ਆਪਣੇ ਸੂਬੇ 'ਚ ਹੀ ਬੈਠ ਰਹਾਂਗੇ,ਖੂਹ ਦੇ ਡੱਡੂ ਹੀ ਬਣੇ ਰਹਾਂਗੇ। ਗੁਰਦਾਸ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਦੁਨੀਆ ਘੁੰਮਣੀ ਹੈ ਤਾਂ ਅੰਗ੍ਰੇਜੀ ਆਉਣੀ ਲਾਜ਼ਮੀ ਹੈ।
ਪੰਡਿਤ ਰਾਓ 'ਤੇ ਵਿੰਨਿਆ ਨਿਸ਼ਾਨਾ
ਇਸ ਪ੍ਰਫੋਮੇਂਸ 'ਚ ਗੁਰਦਾਸ ਮਾਨ ਨੇ ਪੰਡਿਤ ਰਾਓ 'ਤੇ ਵੀ ਨਿਸ਼ਾਨਾ ਵਿੰਨਿਆ ,ਦਰਅਸਲ ਪੰਡਿਤ ਰਾਓ ਨੇ ਗੁਰਦਾਸ ਮਾਨ ਦੇ ਗੀਤ 'ਅਪਣਾ ਪੰਜਾਬ ਹੋਵੇ' ਦਾ ਵਿਰੋਧ ਕੀਤਾ ਸੀ। ਪੰਡਿਤ ਰਾਓ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਗੁਰਦਾਸ ਮਾਨ ਨੇ ਇਸ ਗੀਤ ਦੇ ਬੋਲਾਂ 'ਚ ਬਦਲਾਅ ਕੀਤਾ ਅਤੇ ਕਿਹਾ ਹੱਦ ਹੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਗੁਰਦਾਸ ਮਾਨ ਕਿਸੇ ਵਿਵਾਦ ਦਾ ਸ਼ਿਕਾਰ ਹੋਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਇੱਕ ਦੇਸ਼, ਇੱਕ ਭਾਸ਼ਾ ਨੂੰ ਸਮਰਥਨ ਦੇਣ ਕਾਰਨ ਵਿਰੋਧਾਂ ਸਾਹਮਣਾ ਕਰ ਚੁੱਕੇ ਹਨ।