ETV Bharat / sitara

ਫ਼ਿਲਮ ਚੰਗੀ ਹੋਣੀ ਚਾਹੀਦੀ ਹੈ ਭਾਵੇਂ ਹਰ ਸ਼ੁਕਰਵਾਰ ਆਵੇ: ਗਿੱਪੀ ਗਰੇਵਾਲ - gippy grewal interview

ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ 1 ਨਵੰਬਰ ਨੂੰ ਫ਼ਿਲਮ ਡਾਕਾ ਦੇ ਵਿੱਚ ਨਜ਼ਰ ਆਉਣ ਵਾਲੇ ਹਨ, ਇਸ ਸਬੰਧੀ ਉਨ੍ਹਾਂ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਕੀ ਕਿਹਾ ਗਿੱਪੀ ਨੇ ਉਸ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Oct 22, 2019, 2:33 PM IST

ਚੰਡੀਗੜ੍ਹ: 1 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਡਾਕਾ ਦੀ ਸਟਾਰਕਾਸਟ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਜਦੋਂ ਗਿੱਪੀ ਗਰੇਵਾਲ ਨੂੰ ਇਹ ਪੁਛਿੱਆ ਗਿਆ ਕਿ ਇੰਨੀ ਛੇਤੀ ਤਾਂ ਅਕਸ਼ੇ ਕੁਮਾਰ ਨਹੀਂ ਪਰਦੇ 'ਤੇ ਨਜ਼ਰ ਆਉਂਦੇ ਜਿੰਨੀ ਛੇਤੀ ਤੁਸੀਂ ਆ ਜਾਂਦੇ ਹੋ ਤਾਂ ਇਸ ਗੱਲ ਦਾ ਜਵਾਬ ਉਨ੍ਹਾਂ ਇਹ ਦਿੱਤਾ ਕਿ ਫ਼ਿਲਮ ਭਾਵੇਂ ਹਰ ਸ਼ੁਕਰਵਾਰ ਰਿਲੀਜ਼ ਹੋਵੇ ਪਰ ਦਰਸ਼ਕ ਫ਼ਿਲਮ ਵੇਖ ਕੇ ਖੁਸ਼ ਜ਼ਰੂਰ ਹੋਣੇ ਹੋਣੇ ਚਾਹੀਦੇ ਹਨ।

ਵੇਖੋ ਵੀਡੀਓ

ਫ਼ਿਲਮ ਬਾਰੇ ਗੱਲ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਅਰਦਾਸ ਕਰਾਂ ਇੱਕ ਸੋਸ਼ਲ ਫ਼ਿਲਮ ਸੀ ਪਰ ਫ਼ਿਲਮ ਡਾਕਾ ਅਰਦਾਸ ਕਰਾਂ ਨਾਲੋਂ ਬਿਲਕੁਲ ਹੀ ਵੱਖਰੀ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ 'ਚ ਉਹ ਸ਼ਿੰਦੇ ਦਾ ਕਿਰਦਾਰ ਅਦਾ ਕਰ ਰਹੇ ਹਨ। ਇਹ ਸ਼ਿੰਦਾ ਝੂਠ ਬਹੁਤ ਬੋਲਦਾ ਹੈ, ਡਾਕਾ ਵੀ ਮਾਰਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਵਿੱਚ ਸ਼ਿੰਦੇ ਦੇ ਕਿਰਦਾਰ ਦੇ ਬਹੁਤ ਰੰਗ ਵੇਖਣ ਨੂੰ ਮਿਲਣਗੇ।

ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੀ ਜ਼ਰੀਨ ਖ਼ਾਨ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਦੱਸਿਆ ਕਿ ਉਹ ਇਸ ਫ਼ਿਲਮ 'ਚ ਲਾਲੀ ਦਾ ਕਿਰਦਾਰ ਅਦਾ ਕਰ ਰਹੀ ਹੈ। ਇਹ ਲਾਲੀ ਸ਼ਿੰਦੇ ਨੂੰ ਪਿਆਰ ਕਰਦੀ ਹੈ ਅਤੇ ਉਸ ਨੂੰ ਸੁਧਾਰਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਜਦੋਂ ਜ਼ਰੀਨ ਖ਼ਾਨ ਤੋਂ ਇਹ ਪੁੱਛਿਆ ਗਿਆ ਕਿ ਹਿੰਦੀ ਫ਼ਿਲਮਾਂ ਤੋਂ ਬਾਅਦ ਪੰਜਾਬੀ 'ਚ ਕੰਮ ਕਰਨਾ ਅਤੇ ਡਾਇਲਾਗ ਬੋਲਣ ਸਮੇਂ ਕੀ-ਕੀ ਦਿੱਕਤਾਂ ਆਇਆਂ ਤਾਂ ਉਸ ਨੇ ਕਿਹਾ ਕਿ ਉਹ ਰੱਟਾ ਬੇਸ਼ਕ ਲਗਾਉਂਦੀ ਸੀ, ਬੋਲਣ ਵੇਲੇ ਇੰਨੀ ਜ਼ਿਆਦਾ ਪ੍ਰੇਸ਼ਾਨੀ ਨਹੀਂ ਆਈ।

ਉਸ ਨੇ ਕਿਹਾ ਕਿ ਜਦੋਂ ਫ਼ਿਲਮ ਦਾ ਪਹਿਲਾ ਸੀਨ ਸੀ ਤਾਂ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਇਹ ਗੱਲ ਆਖੀ ਸੀ ਕਿ ਉਨ੍ਹਾਂ ਦੀ ਪੰਜਾਬੀ ਪੰਜਾਬਣਾਂ ਨਾਲੋਂ ਵੀ ਵਧੀਆ ਹੈ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਇਸ ਫ਼ਿਲਮ ਰਾਹੀਂ 6 ਸਾਲ ਬਾਅਦ ਇੱਕਠੇ ਨਜ਼ਰ ਆਉਣ ਵਾਲੇ ਹਨ।

Intro:ਚੰਡੀਗੜ੍ਹ:ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਪ੍ਰਫੁੱਲਿਤ ਹੋ ਰਹੀ ਹੈ।ਹਰ ਸ਼ੁੱਕਰਵਾਰ ਦੇ ਦਿਨ ਦੋ ਜਾਂ ਤਿੰਨ ਪੰਜਾਬੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ।ਇਹ ਸਿੱਧੇ ਤੌਰ ਤੇ ਬਾਲੀਵੁੱਡ ਨੂੰ ਟੱਕਰ ਦੇ ਰਹੀ ਹੈ। ਪੰਜਾਬੀ ਇੰਡਸਟਰੀ ਕਿਸੇ ਵੀ ਪੱਖੋਂ ਘੱਟ ਨਹੀਂ ਹੈ।ਜੇਕਰ ਗੱਲ ਕਰੀਏ ਤਾਂ ਹਾਲੀ ਦੇ ਵਿੱਚ ਮੂਵੀ ਰਿਲੀਜ਼ ਹੋਈ ਸੀ ਅਰਦਾਸ ਕਰਾਂ।ਜਿਸ ਨੂੰ ਸਰੋਤਿਆਂ ਨੇ ਕਾਫੀ ਪਿਆਰ ਦਿੱਤਾ ਸੀ ਅਤੇ ਡਾਇਰੈਕਟ ਗਿੱਪੀ ਗਰੇਵਾਲ ਨੇ ਕੀਤੀ ਸੀ ਤੇ ਬਤੌਰ ਐਕਟਰ ਫਿਲਮ ਵਿੱਚ ਕੰਮ ਵੀ ਕੀਤਾ ਸੀ।ਹੁਣ ਫੇਰ ਦੁਆਰਾ ਗਿੱਪੀ ਗਰੇਵਾਲ ਆਪਣੀ ਨਵੀਂ ਪੰਜਾਬੀ ਮੂਵੀ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਡਾਕਾ ਰੱਖਿਆ ਗਿਆ ਹੈ।ਇਸ ਫਿਲਮ ਵਿੱਚ ਮੁੱਖ ਭੂਮਿਕਾ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਨਿਭਾ ਰਹੇ ਹਨ।ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ।

Body:ਇਸ ਫ਼ਿਲਮ ਦੇ ਸਿਲਸਿਲੇ ਦੇ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਢਾਕਾ ਫਿਲਮ ਦੀ ਸਟਾਰ ਕਾਸਟ ਦੇ ਨਾਲ ਗੱਲਬਾਤ ਕੀਤੀ।ਗਿੱਪੀ ਗਰੇਵਾਲ ਨੂੰ ਸਵਾਲ ਕੀਤਾ ਗਿਆ ਹਾਲ ਹੀ ਵਿੱਚ ਤੁਸੀਂ ਅਰਦਾਸ ਕਰਾਂ ਮੂਵੀ ਕੀਤੀ ਉਸ ਤੋਂ ਬਾਅਦ ਇੰਨੀ ਜਲਦੀ ਵਾਪਸੀ ਕਰ ਰਹੇ ਹੋ ਤਾਂ ਗਿਪੀ ਗਰੇਵਾਲ ਨੇ ਜਵਾਬ ਚ ਕਿਹਾ ਕਿ ਫਿਲਮ ਚੰਗੀ ਹੋਣੀ ਚਾਹੀਦੀ ਹੈ ਉਹ ਭਾਵੇਂ ਹਰ ਸ਼ੁੱਕਰਵਾਰ ਦੇ ਦਿਨ ਰਿਲੀਜ਼ ਕੀਤੀ ਜਾਵੇ। ਫ਼ਿਲਮਾਂ ਸਾਨੂੰ ਐਂਟਰਟੇਨ ਕਰਦੀਆਂ ਹਨ।ਫਿਲਮਾਂ ਚ ਸਾਨੂੰ ਚੰਗੇ ਸੁਨੇਹੇ ਅਤੇ ਵਿਸ਼ੇ ਵੇਖਣ ਨੂੰ ਮਿਲਦੇ ਹਨ।ਜਿਵੇਂ ਕਿ ਅਰਦਾਸ ਕਰਨ ਵਿੱਚ ਮੇਰਾ ਅਲਗ ਕਰੈਕਟਰ ਸੀ। ਹੁਣ ਡਾਕਾ ਫਿਲਮ ਦੇ ਵਿੱਚ ਮੈਂ ਛਿੰਦੇ ਦਾ ਕਿਰਦਾਰ ਕਰ ਰਿਹਾ ਹੈ। ਇਨ੍ਹਾਂ ਦੋਵਾਂ ਵਿੱਚ ਫ਼ਰਕ ਹੈ।ਛਿੰਦਾ ਫ਼ਿਲਮ ਵਿੱਚ ਰੱਜ ਕੇ ਝੂਠ ਬੋਲਦਾ ਹੈ। ਇਹ ਖਤਰਨਾਕ ਕਿਰਦਾਰ ਹੈ। ਜੋ ਫਿਲਮ ਚ ਡਾਕਾ ਮਾਰਨ ਜਾਂਦਾ ਹੈ ਅਤੇ ਪੁੱਠੇ ਸਿੱਧੇ ਕੰਮ ਕਰਦਾ ਹੈ। ਜਿਸ ਨੇ ਫ਼ਿਲਮ ਵਿੱਚ ਡਾਕਾ ਹੀ ਮਾਰ ਦਿੱਤਾ ਹੋ ਚੰਗਾ ਕਿਰਦਾਰ ਹੋ ਹੀ ਨਹੀਂ ਸਕਦਾ।ਉੱਥੇ ਹੀ ਜ਼ਰੀਨ ਖਾਨ ਨੇ ਆਪਣੇ ਕਿਰਦਾਰ ਬਾਰੇ ਦਸਦੇ ਹੋਏ ਕਿਹਾ ਕਿ ਮੈਂ ਲਾਲੀ ਦਾ ਕਿਰਦਾਰ ਕਰ ਰਹੀ ਹਾਂ ਜੋ ਕਿਸ਼ਨ ਦੇ ਦੀ ਗੱਲ ਫਰੈਂਡ ਹੈ ਅਤੇ ਛਿੰਦੇ ਨੂੰ ਪੁੱਠੇ ਕੰਮਾਂ ਤੋਂ ਹਟਾ ਕੇ ਚੰਗੇ ਕੰਮਾਂ ਤੇ ਲਾਉਣ ਦੀ ਕੋਸ਼ਿਸ਼ ਕਰਦੀ ਹੈ।ਜਦੋ ਜ਼ਰੀਨ ਖਾਨ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਡਾਇਲੋਗ ਯਾਦ ਕਰਨ ਲਈ ਦਸ ਮਿੰਟ ਦਾ ਰੱਟਾ ਮਾਰਨਾ ਪੈਂਦਾ ਹੈ ਤਾਂ ਜਵਾਬ ਸੀ ਮੈਨੂੰ ਪੰਜਾਬੀ ਸਮਝ ਆਉਂਦੀ ਹੈ ਪਰ ਜੇਕਰ ਮੈਂ ਬੋਲਣ ਦੀ ਕਰਾਂ ਤਾ ਮੈਨੂੰ ਟੁੱਟੀ ਫੁਟ ਬੋਲਦੀ ਹਾਂ ।

Conclusion:ਪਰ ਉਹ ਮੈਂ ਬੋਲਣਾ ਨਹੀਂ ਚਾਹੁੰਦੀ ਇਸ ਲਈ ਰੱਟਾ ਵੀ ਹੋਈ ਇਨਸਾਨ ਮਾਰ ਸਕਦਾ ਹੈ ਜਿਸ ਨੂੰ ਪੰਜਾਬੀ ਬਾਰੇ ਪਤਾ ਹੈ ਉਨ੍ਹਾਂ ਨੇ ਕਿਹਾ ਕਿ ਮੈਨੂੰ ਫਿਲਮ ਦੇ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਮੇਰੇ ਪਹਿਲੇ ਸੀਨ ਤੇ ਮੇਰੀ ਕਾਫੀ ਤਾਰੀਫ ਕੀਤੀ ਉਨ੍ਹਾਂ ਨੇ ਕਿਹਾ ਕਿ ਤੂੰਹੀ ਤਾਂ ਪੰਜਾਬੀ ਕੁੜੀਆਂ ਵਾਂਗ ਹੀ ਲੱਗਦੇ ਹੋ।ਤੁਹਾਨੂੰ ਦੱਸ ਦੇ ਕਿ ਡਾਕਾ ਫ਼ਿਲਮ ਇੱਕ ਨਵੰਬਰ ਨੂੰ ਸਿਨੇਮਾ ਘਰ ਚ ਰਿਲੀਜ਼ ਹੋ ਰਹੀ ਹੈ ।
ETV Bharat Logo

Copyright © 2025 Ushodaya Enterprises Pvt. Ltd., All Rights Reserved.