ਚੰਡੀਗੜ੍ਹ:ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਫ਼ਨਕਾਰ ਹੈ ਜਿਸ ਦੀ ਇੱਕ ਫ਼ਿਲਮ ਤੋਂ ਬਾਅਦ ਦੂਜੀ ਫ਼ਿਲਮ ਦੀ ਤਿਆਰੀ ਜਾਂ ਐਨਾਊਸਮੇਂਟ ਤੁਰੰਤ ਬਾਅਦ ਹੀ ਹੋ ਜਾਂਦੀ ਹੈ। ਇਸ ਸਾਲ ਗਿੱਪੀ ਗਰੇਵਾਲ ਦੀ ਸਭ ਤੋਂ ਪਹਿਲੀ ਫ਼ਿਲਮ ਰਿਲੀਜ਼ ਹੋਈ ਮੰਜੇ ਬਿਸਤਰੇ 2 ਇਸ ਫ਼ਿਲਮ ਤੋਂ ਬਾਅਦ ਰਿਲੀਜ਼ ਹੋਈ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਫ਼ੇਰ ਰਿਲੀਜ਼ ਹੋਈ ਫ਼ਿਲਮ ਅਰਦਾਸ ਕਰਾਂ , ਫ਼ਿਲਮ ਅਰਦਾਸ ਕਰਾਂ ਤੋਂ ਬਾਅਦ ਉਨ੍ਹਾਂ ਅਨਾਊਂਸ ਕਰ ਦਿੱਤੀ ਹੈ ਫ਼ਿਲਮ ਡਾਕਾ ਦੀ ਰਿਲੀਜ਼ ਡੇਟ, ਫ਼ਿਲਮ ਡਾਕਾ ਰਿਲੀਜ਼ ਹੋਵੇਗੀ 1 ਨਵਬੰਰ 2019 ਨੂੰ, ਜਿੱਥੇ ਇਸ ਫ਼ਿਲਮ ਦੇ ਟ੍ਰੇਲਰ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਫ਼ਿਲਮ ਪੋਸਤੀ ਦਾ ਐਲਾਨ ਗਿੱਪੀ ਗਰੇਵਾਲ ਨੇ ਕਰ ਦਿੱਤਾ ਹੈ।
- View this post on Instagram
ਅਮਲੀ ਤੇ ਛੜੇ ਬੰਦੇ ਖਾਸ ਹੁੰਦੇ ਰੱਬ ਦੇ Written And Directed by @officialranaranbir @humblemotionpictures
">
ਇਸ ਫ਼ਿਲਮ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤੀ ਹੈ। ਇਸ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਗਿੱਪੀ ਨੇ ਲਿਖਿਆ," ਅਮਲੀ ਤੇ ਛੜੇ ਬੰਦੇ ਖਾਸ ਹੁੰਦੇ ਰੱਬ ਦੇ।"
ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਹਨ। ਇਸ ਫ਼ਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਕਰ ਰਹੇ ਹਨ। ਫ਼ਿਲਮ ਦੇ ਵਿੱਚ ਮੁੱਖ ਕਿਰਦਾਰ ਕੌਣ ਨਿਭਾਉਂਣਗੇ ਇਸ ਬਾਰੇ ਅੱਜੇ ਕੋਈ ਵੀ ਜਾਣਕਾਰੀ ਪੋਸਟਰ 'ਤੇ ਸਾਂਝੀ ਨਹੀਂ ਕੀਤੀ ਗਈ ਹੈ। ਇਸ ਫ਼ਿਲਮ ਦੇ ਪੋਸਟਰ ਨੂੰ ਵੇਖ ਕੇ ਇਹ ਪ੍ਰਤੀਤ ਹੋ ਰਿਹਾ ਹੈ ਕਿ ਫ਼ਿਲਮ ਅਮਲੀਆਂ ਅਤੇ ਛੜਿਆਂ ਦੇ ਜੀਵਨ 'ਤੇ ਆਧਾਰਿਤ ਹੋਵੇਗੀ। ਫ਼ਿਲਮ ਪੋਕਸੀ 2020 ਦੇ ਵਿੱਚ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।
ਜ਼ਿਕਰ-ਏ-ਖ਼ਾਸ ਹੈ ਕਿ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੀ ਜੋੜੀ ਜਦੋਂ ਵੀ ਕਿਸੇ ਫ਼ਿਲਮ 'ਚ ਕੰਮ ਕਰਦੀ ਹੈ ਤਾਂ ਕੁਝ ਨਾ ਕੁਝ ਖ਼ਾਸ ਜ਼ਰੂਰ ਹੁੰਦਾ ਹੈ। ਇਸ ਦਾ ਸਬੂਤ ਫ਼ਿਲਮ ਅਰਦਾਸ ਕਰਾਂ ਦੀ ਕਹਾਣੀ ਅਤੇ ਡਾਇਲੋਗਸ ਹਨ ਜਿਨ੍ਹਾਂ 'ਚ ਜਾਣ ਰਾਣਾ ਰਣਬੀਰ ਨੇ ਪਾਈ ਸੀ।