ਹੈਦਰਾਬਾਦ: ਰੂਸ-ਯੂਕਰੇਨ ਜੰਗ 1 ਮਾਰਚ ਨੂੰ ਛੇਵੇਂ ਦਿਨ ਵੀ ਜਾਰੀ ਹੈ। ਰੂਸ,ਯੂਕਰੇਨ ਦੀ ਰਾਜਧਾਨੀ ਕੀਵ 'ਤੇ ਲਗਾਤਾਰ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਰਿਹਾ ਹੈ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਯੂਕਰੇਨ ਵਾਸੀਆਂ ਵਿੱਚ ਮੌਤ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ, ਉਹ ਆਪਣੇ ਘਰ ਖਾਲੀ ਕਰਕੇ ਸ਼ਰਨ ਲੈਣ ਲਈ ਇਧਰ-ਉਧਰ ਭਟਕ ਰਹੇ ਹਨ।

ਜੰਗ ਦੇ ਵਿਚਕਾਰ ਇੱਕ ਮਜ਼ਬੂਤ ਖਬਰ ਸਾਹਮਣੇ ਆਈ ਹੈ। ਦਰਅਸਲ, ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੀਨਾ ਇਸ ਜੰਗ ਵਿੱਚ ਫੌਜ ਦੀ ਵਰਦੀ ਵਿੱਚ ਬੰਦੂਕ ਚੁੱਕ ਕੇ ਰੂਸ ਦੇ ਖਿਲਾਫ ਖੜ੍ਹੀ ਹੋ ਗਈ ਹੈ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਮਿਸ ਯੂਕਰੇਨ ਨੇ ਇਹ ਤਸਵੀਰਾਂ 24 ਫਰਵਰੀ ਨੂੰ ਸ਼ੇਅਰ ਕੀਤੀਆਂ ਸੀ, ਜਿਸ ਦਿਨ ਜੰਗ ਸ਼ੁਰੂ ਹੋਈ ਸੀ। ਫੌਜ ਦੀ ਵਰਦੀ 'ਚ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲੀਨਾ ਨੇ ਲੋਕਾਂ ਨੂੰ ਰੂਸੀ ਫੌਜ ਖਿਲਾਫ ਬਗਾਵਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ, 'ਯੂਕਰੇਨ ਦੇ ਨਾਲ ਖੜ੍ਹੇ ਹੋਵੋ ਅਤੇ ਇਸ ਲਈ ਹੱਥ ਵਧਾਓ'।
- " class="align-text-top noRightClick twitterSection" data="
">
ਹੁਣ ਸਾਬਕਾ ਮਿਸ ਯੂਕਰੇਨ ਦਾ ਕਾਫਲਾ ਲੰਮਾ ਹੋ ਗਿਆ ਹੈ ਅਤੇ ਉਹ ਰੂਸੀ ਰਾਸ਼ਟਰਪਤੀ ਪੁਤਿਨ ਵਲਾਦੀਮੀਰ ਦੀ ਫੌਜ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਉਤਰ ਰਹੀ ਹੈ। ਇਹ ਖਬਰ ਡੇਲੀ ਮੇਲ ਨੇ ਪ੍ਰਕਾਸ਼ਿਤ ਕੀਤੀ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ, 2015 ਵਿੱਚ ਮਿਸ ਯੂਕਰੇਨ ਪ੍ਰਤੀਯੋਗਿਤਾ ਜਿੱਤਣ ਵਾਲੀ ਲੀਨਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਕੇ ਘੋਸ਼ਣਾ ਕੀਤੀ ਕਿ ਉਹ ਰੂਸੀ ਫੌਜਾਂ ਦੇ ਖਿਲਾਫ ਵਿਰੋਧ ਵਿੱਚ ਸ਼ਾਮਲ ਹੋਵੇਗੀ।
ਦੱਸ ਦਈਏ, ਲੀਨਾ ਫਿਲਹਾਲ ਤੁਰਕੀ 'ਚ ਪਬਲਿਕ ਰਿਲੇਸ਼ਨ ਮੈਨੇਜਰ ਦੇ ਤੌਰ 'ਤੇ ਕੰਮ ਕਰਦੀ ਹੈ। ਡੇਲੀ ਮੇਲ ਦੀ ਖਬਰ ਮੁਤਾਬਕ ਲੀਨਾ ਸੈਂਕੜੇ ਵਾਲੰਟੀਅਰਾਂ ਦੇ ਗਰੁੱਪ 'ਚ ਸ਼ਾਮਲ ਹੋ ਗਈ ਹੈ। ਟੀਮ ਵਿੱਚ ਨਕਲੀ ਲੱਤ ਵਾਲਾ ਇੱਕ ਆਦਮੀ ਅਤੇ ਇੱਕ ਨੌਜਵਾਨ ਜੋੜਾ ਵੀ ਸ਼ਾਮਲ ਹੈ। ਦੱਸ ਦਈਏ ਕਿ ਇਹ ਨੌਜਵਾਨ ਜੋੜਾ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ ਹੈ ਅਤੇ ਹੁਣ ਰੂਸ ਦੇ ਖਿਲਾਫ ਸਿਵਲ ਡਿਫੈਂਸ ਫੋਰਸ ਵਿੱਚ ਸ਼ਾਮਲ ਹੋ ਗਿਆ ਹੈ।

ਇੱਥੇ ਦੱਸ ਦਈਏ ਕਿ ਪਿਛਲੇ ਦਿਨੀਂ ਸਾਬਕਾ ਬਾਕਸਿੰਗ ਚੈਂਪੀਅਨ ਅਤੇ ਕੀਵ ਸ਼ਹਿਰ ਦੇ ਮੇਅਰ ਵਿਟਾਲੀ ਕਲਿਟਸਕੋ ਵੀ ਰੂਸ ਖਿਲਾਫ ਜੰਗ 'ਚ ਵਰਦੀ ਪਾ ਕੇ ਆ ਚੁੱਕੇ ਹਨ। ਰੂਸ 'ਤੇ ਉਸ ਦੀ ਗੋਲੀਬਾਰੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਦਹਿਸ਼ਤ ਪੈਦਾ ਕਰ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਤੇ ਖੇਤਰੀ ਰੱਖਿਆ ਬਲ ਬਦਮਾਸ਼ਾਂ ਦਾ ਪਤਾ ਲਗਾਉਣ ਅਤੇ ਹਮਲੇ ਨੂੰ ਬੇਅਸਰ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ ਕਿ ਸ਼ਹਿਰ ਵਿੱਚ ਇੱਕ ਬੱਚੇ ਸਮੇਤ ਨੌਂ ਲੋਕ "ਗੁੰਮ ਜਾਂ ਮਾਰੇ ਗਏ" ਸਨ।
ਇਹ ਵੀ ਪੜੋ: 8 ਸਾਲ ਦੀ ਡੇਟਿੰਗ ਤੋਂ ਬਾਅਦ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜ਼ੇਲੇਂਸਕਾ ਨਾਲ ਕੀਤਾ ਸੀ ਵਿਆਹ