ਮੁੰਬਈ: ਕੰਗਨਾ ਰਣੌਤ ਅਤੇ ਜੱਸੀ ਗਿੱਲ ਦੀ ਆਉਣ ਵਾਲੀ ਫ਼ਿਲਮ 'ਪੰਗਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ 'ਚ ਕੰਗਨਾ ਸਾਦਗੀ ਨਾਲ ਭਰੇ ਦਮਦਾਰ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ 'ਚ ਕੰਗਨਾ ਇੱਕ ਕਬੱਡੀ ਖਿਡਾਰਣ ਦਾ ਕਿਰਦਾਰ ਅਦਾ ਕਰ ਰਹੀ ਹੈ। ਇੱਕ ਖਿਡਾਰਣ ਹੋਣ ਦੇ ਨਾਲ-ਨਾਲ ਫ਼ਿਲਮ 'ਚ ਕੰਗਨਾ ਇੱਕ ਮਾਂ ਦਾ ਕਿਰਦਾਰ ਵੀ ਨਿਭਾ ਰਹੀ ਹੈ। ਕਿਸ ਤਰ੍ਹਾਂ ਇੱਕ ਮਾਂ ਆਪਣੀ ਜ਼ਿੰਮੇਵਾਰੀਆਂ ਦੇ ਨਾਲ ਆਪਣਾ ਸੁਪਨਾ ਪੂਰਾ ਕਰਦੀ ਹੈ। ਇਸ ਵਿਸ਼ੇ 'ਤੇ ਹੀ ਕਹਾਣੀ ਕੇਂਦਰਿਤ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਇੱਕ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਪਰ ਫ਼ਿਲਮ 'ਪੰਗੇ' ਦੇ ਟ੍ਰੇਲਰ 'ਚ ਇਸ ਦੇ ਉਲਟ ਵਿਖਾਇਆ ਗਿਆ ਹੈ। ਫ਼ਿਲਮ 'ਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਕੰਗਨਾ ਦੇ ਪਤੀ ਦਾ ਕਿਰਦਾਰ ਅਦਾ ਕਰ ਰਹੇ ਹਨ। ਟ੍ਰੇਲਰ ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜੱਸੀ ਕੰਗਨਾ ਨੂੰ ਉਸ ਦਾ ਸੁਪਨਾ ਪੂਰਾ ਕਰਨ ਲਈ ਸਪੋਰਟ ਕਰਦੇ ਹਨ। ਜੱਸੀ ਗਿੱਲ ਦਾ ਇਹ ਕਿਰਦਾਰ ਸੁਨੇਹਾ ਹੈ ਉਨ੍ਹਾਂ ਨੂੰ ਜੋ ਇੱਕ ਔਰਤ ਦੇ ਸੁਪਨਿਆਂ ਨੂੰ ਤਰਜ਼ੀਹ ਨਹੀਂ ਦਿੰਦੇ।
- " class="align-text-top noRightClick twitterSection" data="">
24 ਜਨਵਰੀ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਪੰਗਾ' 'ਚ ਜੱਸੀ ਗਿੱਲ, ਕੰਗਨਾ ਰਣੌਤ ਤੋਂ ਇਲਾਵਾ ਰਿੱਚਾ ਚੱਡਾ, ਨੀਨਾ ਗੁਪਤਾ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।