ਮੁੰਬਾਈ: ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅੱਜ ਪੁੱਛ-ਗਿੱਛ ਕਰੇਗੀ। ਬਾਲੀਵੁੱਡ ਵਿੱਚ ਕਥਿਤ ਤੌਰ 'ਤੇ ਨਸ਼ਿਲੀ ਦਵਾਇਆ ਦੀ ਵਰਤੋਂ ਦੀ ਜਾਂਚ ਕਰ ਰਹੀ ਐਨਸੀਬੀ ਨੇ ਬੁੱਧਵਾਰ ਨੂੰ ਅਦਾਕਾਰ ਦੀ ਪ੍ਰੇਮਿਕਾ ਗੈਬਰੀਏਲਾ ਡੀਮੇਟ੍ਰਾਇਡਜ਼ ਤੋਂ ਲਗਭਗ 6 ਘੰਟਿਆਂ ਤੱਕ ਸਵਾਲ ਪੁੱਛੇ।
ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਤੋਂ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਵਿੱਚ ਐਨਸੀਬੀ ਦੇ ਜ਼ੋਨਲ ਦਫ਼ਤਰ ਵਿੱਚ ਪੁੱਛ-ਗਿੱਛ ਕੀਤੀ ਗਈ। ਐਨਸੀਬੀ ਨੇ ਰਾਮਪਾਲ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ ਹੈ। ਅਦਾਕਾਰ ਦੇ ਘਰ 'ਤੇ ਸੋਮਵਾਰ ਨੂੰ ਛਾਪਾ ਮਾਰਨ ਦੇ ਬਾਅਦ ਐਮਸੀਬੀ ਨੇ ਰਾਮਪਾਲ ਅਤੇ ਡੈਮੇਟ੍ਰਾਇਡਜ਼ ਨੂੰ ਬੁਲਾਇਆ ਸੀ।
ਜਾਂਚ ਏਜੰਸੀ ਨੇ ਇਸ ਸਮੇਂ ਦੌਰਾਨ ਲੈਪਟਾਪ, ਮੋਬਾਈਲ ਫੋਨ ਅਤੇ ਟੈਬਲੇਟ ਵਰਗੇ ਯੰਤਰ ਜ਼ਬਤ ਕੀਤੇ ਅਤੇ ਅਦਾਕਾਰਾ ਦੇ ਡਰਾਈਵਰ ਤੋਂ ਵੀ ਪੁੱਛ-ਗਿੱਛ ਕੀਤੀ। ਰਾਮਪਾਲ ਦੇ ਘਰ ਛਾਪੇਮਾਰੀ ਤੋਂ 1 ਦਿਨ ਪਹਿਲਾਂ ਐਨਸੀਬੀ ਨੇ ਬਾਲੀਵੁੱਡ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਸੀ।