ETV Bharat / sitara

ਦਿਲਜੀਤ ਦੀ ਫ਼ਿਲਮ ਨੇ ਤੋੜੇ ਸਾਰੇ ਰਿਕਾਰਡ, ਗਿੱਪੀ ਨੂੰ ਵੀ ਛੱਡਿਆ ਪਿੱਛੇ

ਪੰਜਾਬੀ ਫ਼ਿਲਮ 'ਛੜਾ' ਨੇ ਦੋ ਦਿਨਾਂ 'ਚ 6.64 ਕਰੋੜ ਦੀ ਕਮਾਈ ਕਰ ਲਈ ਹੈ। ਇਸ ਰਿਕਾਰਡ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।

ਫ਼ੋਟੋ
author img

By

Published : Jun 24, 2019, 7:55 AM IST

ਚੰਡੀਗੜ੍ਹ : 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਛੜਾ' ਨੇ ਬਾਕਸ ਆਫ਼ਿਸ 'ਤੇ ਪੰਜਾਬੀ ਇੰਡਸਟਰੀ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਫ਼ਿਲਮ ਨੇ ਦੋ ਦਿਨਾਂ ਦੇ ਵਿੱਚ 6.64 ਕਰੋੜ ਦੀ ਕਮਾਈ ਕਰ ਲਈ ਹੈ।
ਫ਼ਿਲਮ 'ਛੜਾ' ਪੰਜਾਬ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ ਇਸ ਫ਼ਿਲਮ ਨੂੰ 200 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਦਾ ਮੁਕਾਬਲਾ ਬਾਲੀਵੁੱਡ ਫ਼ਿਲਮ 'ਕਬੀਰ ਸਿੰਘ' ਨਾਲ ਕੀਤਾ ਜਾ ਰਿਹਾ ਸੀ ਹਾਂਲਾਂਕਿ ਇਸ ਫ਼ਿਲਮ ਨੂੰ ਬਾਲੀਵੁੱਡ ਫ਼ਿਲਮ ਕਰਕੇ ਘੱਟ ਸ੍ਰਕੀਨਜ਼ ਮਿਲੀਆਂ ਸਨ। ਇਸ ਦੇ ਬਾਵਜੂਦ ਵੀ ਇਸ ਫ਼ਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਇਸ ਫ਼ਿਲਮ ਨੇ ਪਹਿਲੇ ਦਿਨ 3.10 ਕਰੋੜ ਦੀ ਰਿਕਾਰਡ ਤੋੜ ਕਮਾਈ ਕੀਤੀ ਅਤੇ ਸਨਿੱਚਰਵਾਰ ਵਾਲੇ ਇਸ ਫ਼ਿਲਮ ਨੇ 3.54 ਕਰੋੜ ਦੀ ਬੰਪਰ ਕਮਾਈ ਕੀਤੀ। ਇਸ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਜਨਤਕ ਕੀਤੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਫ਼ਿਲਮ ਨੇ ਆਪਣੇ ਪਹਿਲੇ ਹੀ ਦਿਨ ਦੀ ਕਮਾਈ ਨੇ ਨਾਲ ਫ਼ਿਲਮ 'ਕੈਰੀ ਆਨ ਜੱਟਾ 2' ਦਾ ਰਿਕਾਰਡ ਤੋੜ ਦਿੱਤਾ ਸੀ। 'ਕੈਰੀ ਆਨ ਜੱਟਾ 2' ਨੇ ਆਪਣੀ ਫ਼ਿਲਮ ਦੀ ਭਾਰਤ ਓਪਨਿੰਗ 3.01 ਕਰੋੜ ਦੇ ਨਾਲ ਕੀਤੀ ਸੀ ਜਦਕਿ ਫ਼ਿਲਮ 'ਛੜਾ' ਨੇ ਓਪਨਿੰਗ 3.10 ਕਰੋੜ ਨਾਲ ਕੀਤੀ ਹੈ।

Intro:Body:

bav 21

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.