ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਬੀਤੇ ਸਮੇਂ ਦੌਰਾਨ ਦੇਹਾਂਤ ਹੋ ਗਿਆ ਸੀ। ਉਹਨਾਂ ਦਾ ਆਖਰੀ ਗੀਤ 'ਲਾਹੌਰ' ਕੱਲ੍ਹ ਯਾਨੀ 28 ਫਰਵਰੀ ਨੂੰ ਰਿਲੀਜ਼ ਹੋ ਗਿਆ। ਗੀਤ 'ਲਾਹੌਰ' ਵਿੱਚ ਦੀਪ ਸਿੱਧੂ ਅਤੇ ਉਸਦੀ ਪਤਨੀ ਰੀਨਾ ਰਾਏ ਦੋਵੇ ਦਿਖਾਈ ਦਿੰਦੇ ਹਨ। ਇਸ ਗੀਤ ਨੂੰ ਸੰਗੀਤ ਬੌਸ ਅਤੇ ਅਵਾਜ਼ ਦਿਲਰਾਜ ਗਰੇਵਾਲ ਨੇ ਦਿੱਤੀ ਹੈ। ਇਸ ਗੀਤ ਨੂੰ ਸੁਣ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ ਹਨ।
ਗੀਤ ਬਾਰੇ
ਗੀਤ 'ਲਾਹੌਰ' 8 ਮਿੰਟ 3 ਸੈਕਿੰਡ ਦਾ ਹੈ, ਗੀਤ ਵਿੱਚ ਕਾਲ ਕ੍ਰਮਕ ਭੰਜਨਾ ਕੀਤੀ ਗਈ ਹੈ ਭਾਵ ਕਿ ਕਦੇ ਗੀਤ ਪੁਰਾਣੇ ਸਮੇਂ ਵਿੱਚ ਜਾਂਦਾ ਹੈ ਅਤੇ ਵਰਤਮਾਨ ਵਿੱਚ ਆ ਜਾਂਦਾ ਹੈ। ਗੀਤ ਵਿੱਚ ਪੰਜਾਬ ਅਤੇ ਪਾਕਿਸਤਾਨ ਦੀ ਵੰਡ ਦਾ ਦੁਖਾਂਤ, ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦਿਖਾਇਆ ਗਿਆ। ਇਸ ਗੀਤ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਦੀਪ ਸਿੱਧੂ ਸਾਡੇ ਵਿੱਚ ਹਨ। ਗੀਤ ਵਿੱਚ ਦੀਪ ਸਿੱਧੂ ਅਤੇ ਰੀਨਾ ਰਾਏ ਨੂੰ ਪਤੀ ਪਤਨੀ ਦਾ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਗਿਆ।
- " class="align-text-top noRightClick twitterSection" data="">
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਦੀਪ ਸਿੱਧੂ ਦੀ ਕੇਐਮਪੀ ਹਾਈਵੇ ਉੱਤੇ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਸਮੇਂ ਦੀਪ ਸਿੱਧੂ ਨਾਲ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ ਜੋ ਕਿ ਹਾਦਸੇ ਵਿੱਚ ਬਚ ਗਈ ਸੀ। ਹੁਣ ਰੀਨਾ ਰਾਏ ਨੇ ਇਸ ਹਾਦਸੇ ਵਿੱਚ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਵੀ ਕੀਤੀ ਸੀ।
ਇਹ ਵੀ ਪੜ੍ਹੋ:ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਤੋੜੀ ਚੁੱਪੀ, ਇੰਸਟਾਗ੍ਰਾਮ 'ਤੇ ਪਾਈ ਹੁਣ ਇਹ ਪੋਸਟ