ਚੰਡੀਗੜ੍ਹ : ਬਾਲੀਵੁੱਡ ਫਿਲਮਾਂ ਦੇ ਰੋਮਾਂਟਿਕ ਗੀਤ ਅਕਸਰ ਦਰਸ਼ਕਾਂ ਲਈ ਦਿਲ ਖਿਲਵੇਂ ਹੁੰਦੇ ਹਨ। ਇਸੇ ਤਰ੍ਹਾਂ ਹੀ 2016 ਵਿੱਚ ਰੀਲੀਜ਼ ਹੋਈ ਫਿਲਮ 'ਐ ਦਿਲ ਹੈ ਮੁਸ਼ਕਿਲ' ਦਾ 'ਚੰਨਾ ਮੇਰਿਆ' ਗੀਤ 4 ਸਾਲਾਂ ਬਾਅਦ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਹੈ।
- " class="align-text-top noRightClick twitterSection" data="">
'ਚੰਨਾ ਮੇਰਿਆ' ਭਾਰਤੀ ਫਿਲਮ 'ਐ ਦਿਲ ਹੈ ਮੁਸ਼ਕਲ' ਦਾ ਇੱਕ ਗੀਤ ਹੈ। ਇਹ ਗੀਤ ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ ਤੇ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਸੋਨੀ ਮਿਊਜ਼ਿਕ ਇੰਡੀਆ ਦੁਆਰਾ 29 ਸਤੰਬਰ , 2016 ਨੂੰ ਇਸ ਗੀਤ ਨੂੰ ਰੀਲੀਜ਼ ਕੀਤਾ ਗਿਆ ਹੈ।