ਚੰਡੀਗੜ੍ਹ : 26 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਚੱਲ ਮੇਰਾ ਪੁੱਤ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਾ ਹੈ। ਇਸ ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਮਸ਼ਹੂਰ ਪਾਕਿਸਤਾਨੀ ਕਲਾਕਾਰ ਇਫ਼ਤਿਆਰ ਠਾਕੁਰ, ਨਾਸਿਰ ਚਿਨਯੋਤੀ, ਅਕਰਮ ਉਦਾਸ ਵਰਗੇ ਦਿੱਗਜ਼ ਕਲਾਕਾਰ ਨਜ਼ਰ ਆਉਣਗੇ।
- " class="align-text-top noRightClick twitterSection" data="">
ਟ੍ਰੇਲਰ ਦੇ ਵਿੱਚ ਕਾਮੇਡੀ ਅਤੇ ਬਾਹਰ ਰਹਿੰਦੇ ਪੰਜਾਬਿਆਂ ਦੇ ਸੰਘਰਸ਼ ਨੂੰ ਵਧੀਆ ਢੰਗ ਦੇ ਨਾਲ ਵਿਖਾਇਆ ਗਿਆ ਹੈ। ਅਮਰਿੰਦਰ ਗਿੱਲ ਅਤੇ ਸਿਮੀ ਚਾਹਲ ਇਸ ਫ਼ਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਟ੍ਰੇਲਰ ਦੇ ਵਿੱਚ ਜਿੱਥੇ ਸਾਰੇ ਹੀ ਕਲਾਕਾਰਾਂ ਦੀ ਅਦਾਕਾਰੀ ਕਮਾਲ ਦੀ ਹੈ। ਉੱਥੇ ਹੀ ਡਾਇਲੋਗਜ਼ ਬਹੁਤ ਕ੍ਰੀਏਟਵ ਹਨ। ਟ੍ਰੇਲਰ ਨੂੰ ਵੇਖ ਕੇ ਸਪਸ਼ਟ ਹੋ ਰਿਹਾ ਹੈ ਕਿ ਇਸ ਫ਼ਿਲਮ 'ਤੇ ਮਿਹਨਤ ਲੱਗੀ ਹੈ।
ਜ਼ਿਕਰਏਖ਼ਾਸ ਹੈ ਕਿ ਜੁਲਾਈ ਮਹੀਨਾ ਪਾਲੀਵੁੱਡ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਮਹੀਨੇ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਹੁਣ ਤੱਕ ਡੀਐਸਪੀ ਦੇਵ, ਮੁੰਡਾ ਹੀ ਚਾਹੀਦਾ ਰਿਲੀਜ਼ ਹੋ ਚੁੱਕੀ ਹੈ। ਇਨ੍ਹਾਂ ਦੋਹਾਂ ਫ਼ਿਲਮਾਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਵੇਖਣਾ ਇਹ ਹੋਵੇਗਾ 19 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਅਰਦਾਸ ਕਰਾਂ' ਅਤੇ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਚੱਲ ਮੇਰਾ ਪੁੱਤ' ਵਿੱਚੋਂ ਦਰਸ਼ਕਾਂ ਨੂੰ ਕਿਹੜੀ ਫ਼ਿਲਮ ਪਸੰਦ ਆਉਂਦੀ ਹੈ। ਰਿਦਮ ਬੋਆਇਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਟਰੇਲਰ ਨੂੰ ਯੂਟਿਊਬ 'ਤੇ ਭਰਵਾ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਸ ਟਰੇਲਰ ਨੂੰ 1ਮਿਲੀਅਨ ਤੋਂ ਵਧ ਲੋਕ ਵੇਖ ਚੁੱਕੇ ਹਨ।