ਚੰਡੀਗੜ੍ਹ: ਬਾਲੀਵੁੱਡ (Bollywood) ਅਭਿਨੇਤਾ ਸੰਨੀ ਦਿਓਲ (Sunny Deol) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦਾ ਜਨਮ 19 ਅਕਤੂਬਰ 1956 ਨੂੰ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਿਓਲ (Dharmendra Deol) ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ ਸੀ। ਸੰਨੀ ਦਿਓਲ (Sunny Deol) ਦਾ ਜਨਮ ਲੁਧਿਆਣਾ ਦੇ ਸਾਨੇਵਾਲ ਵਿੱਚ ਹੋਇਆ ਸੀ, ਹਾਲਾਂਕਿ ਪਿਤਾ ਧਰਮਿੰਦਰ ਦਿਓਲ ਸੰਨੀ ਦਿਓਲ ਦੇ ਜਨਮ ਤੋਂ ਬਾਅਦ ਮੁੰਬਈ (Mumbai) ਸ਼ਿਫ਼ਟ ਹੋ ਗਏ ਸਨ। ਸੰਨੀ ਦਿਓਲ ਨੇ ਆਪਣੀ ਮੁੱਢਲੀ ਪੜਾਈ ਮੁੰਬਈ ਤੋਂ ਹਾਸਲ ਕੀਤੀ ਹੈ, ਜਦਕਿ ਉੱਚ ਸਿੱਖਿਆ ਲਈ ਉਨ੍ਹਾਂ ਨੂੰ ਲੰਡਨ (London) ਜਾਣਾ ਪਿਆ ਸੀ।
ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਸੰਨੀ ਦਿਓਲ ਨੇ ਵੀ ਆਪਣੇ ਪਿਤਾ ਵਾਂਗ ਹਿੰਦੂ ਫਿਲਮਾ ਵਿੱਚ ਉੱਤਰੇ, ਜਿੱਥੇ ਉਨ੍ਹਾਂ ਨੇ ਕਈ ਸੁਪਰ ਹਿੱਟ ਫਿਲਮਾਂ (Movies) ਫਿਲਮ ਜਗਤ ਨੂੰ ਦਿੱਤੀਆ। ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਵੱਲੋਂ ਵੀ ਖੂਬ ਪਿਆਰ ਦਿੱਤਾ ਗਿਆ।
ਇਹ ਵੀ ਪੜ੍ਹੋ:ਮਲਾਇਕਾ ਨੇ ਛੱਤ 'ਤੇ ਕੀਤਾ ਡਾਂਸ, ਲੋਕਾਂ ਨੇ ਕਿਹਾ ਹੇ ਰਾਮ ਸਵੇਰੇ ਸਵੇਰੇ ਕੀ ਵੇਖ ਰਹੇ ਹਾਂ