ETV Bharat / sitara

ਬੱਪਾ ਦੀ ਭਗਤੀ 'ਚ ਡੁੱਬੇ ਬਾਲੀਵੁੱਡ ਸਿਤਾਰੇ, ਖ਼ਾਸ ਅੰਦਾਜ਼ 'ਚ ਮਨਾਉਂਦੇ ਹੋਏ ਜਸ਼ਨ - ਬੱਪਾ ਦੀ ਭਗਤੀ 'ਚ ਡੁੱਬੇ ਬਾਲੀਵੁੱਡ ਸਿਤਾਰੇ

ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਭਗਵਾਨ ਗਣੇਸ਼ ਦੇ ਜਨਮਦਿਨ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਬਾਲੀਵੁੱਡ ਦੀਆਂ ਹਸਤੀਆਂ ਗਣੇਸ਼ ਚਤੁਰਥੀ ਨੂੰ ਹਮੇਸ਼ਾ ਬੜੀ ਧੂਮਧਾਮ ਨਾਲ ਮਨਾਉਂਦੀਆਂ ਹਨ। ਇਸ ਵਾਰ ਵੀ ਗਣਪਤੀ ਪੂਜਨ ਦੀ ਝਲਕ ਸਾਂਝੇ ਕਰਦਿਆਂ ਸੈਲੇਬ੍ਰਿਟੀਜ਼ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦਿੱਤੀਆਂ ਹਨ।

bollywood celebs welcomed ganapati at home
ਬੱਪਾ ਦੀ ਭਗਤੀ 'ਚ ਡੁੱਬੇ ਬਾਲੀਵੁੱਡ ਸਿਤਾਰੇ, ਖਾਸ ਅੰਦਾਜ਼ 'ਚ ਮਨਾਉਂਦੇ ਹੋਏ ਜਸ਼ਨ
author img

By

Published : Aug 23, 2020, 7:53 AM IST

Updated : Aug 23, 2020, 8:10 AM IST

ਮੁੰਬਈ: ਦੇਸ਼ ਭਰ ਵਿੱਚ ਗਣੇਸ਼ ਚਤੁਰਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਕਰਕੇ, ਇਸ ਸਾਲ ਗਣੇਸ਼ ਚਤੁਰਥੀ ਦੇ ਦਿਨ, ਲੋਕ ਆਪਣੇ-ਆਪਣੇ ਘਰਾਂ ਵਿੱਚ ਬੱਪਾ ਦਾ ਸਵਾਗਤ ਕਰ ਰਹੇ ਹਨ।

ਮੁੰਬਈ ਵਿੱਚ ਇਸ ਤਿਉਹਾਰ ਦੀ ਇੱਕ ਵੱਖਰੀ ਚਮਕ ਦੇਖਣ ਨੂੰ ਮਿਲਦੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਹਸਤੀਆਂ ਨੇ ਅਪਣੇ ਘਰ ਗਣਪਤੀ ਜੀ ਦਾ ਸਵਾਗਤ ਕਰਕੇ ਵਿਰਾਜਮਾਨ ਕੀਤਾ।

ਅਦਾਕਾਰਾ ਸੋਨਾਲੀ ਬੇਂਦਰੇ ਨੇ ਆਪਣੇ ਘਰ ਵਿੱਚ ਬੱਪਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ, "ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ।" ਸੋਨਾਲੀ ਨੇ ਗਣਪਤੀ ਦੇ ਜਸ਼ਨ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

ਅਦਾਕਾਰ ਰਾਜਕੁਮਾਰ ਰਾਓ ਨੇ ਘਰ ਬਣਾਏ ਗਣੇਸ਼ ਜੀ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ। ਜਿਸ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ, ਉਨ੍ਹਾਂ ਨੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਮੁਬਾਰਕਾਂ ਦਿੱਤੀਆਂ।

ਅਦਾਕਾਰ ਅਨਿਲ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸ਼੍ਰੀ ਗਣੇਸ਼ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਰਹੇ! ਗਣੇਸ਼ ਚਤੁਰਥੀ ਦੀਆਂ ਵਧਾਈਆਂ।"

ਜੂਨੀਅਰ ਬੱਚਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਭਗਵਾਨ ਗਣੇਸ਼ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਅਤੇ ਸਫ਼ਲਤਾ ਦੇਣ।"

ਇਸ ਤੋਂ ਇਲਾਵਾ ਕਰਨ ਜੌਹਰ ਅਤੇ ਅਦਾਕਾਰਾ ਅਨਨਿਆ ਪਾਂਡੇ ਨੇ ਵੀ ਸੋਸ਼ਲ ਮੀਡੀਆ ਰਾਹੀਂ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

  • May the power of Lord Ganesh protect you and your loved ones from all evil....may the power enhance all positivity and spread only love...please stay safe🧡🧡🧡 pic.twitter.com/fx0dolkylE

    — Karan Johar (@karanjohar) August 22, 2020 " class="align-text-top noRightClick twitterSection" data=" ">

ਸੋਨਾਕਸ਼ੀ ਸਿਨਹਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਬੱਪਾ ਦੀ ਪੇਂਟਿੰਗ ਬਣਾਉਂਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਵੀਡੀਓ ਵਿੱਚ, ਅਦਾਕਾਰਾ ਦਾ ਸਿਰਫ਼ ਹੱਥ ਦਿਖਾਈ ਦੇ ਰਿਹਾ ਹੈ। ਇਸਦੇ ਨਾਲ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਹੈਪੀ ਗਣੇਸ਼ ਚਤੁਰਥੀ।"

ਇਸ ਦੇ ਨਾਲ ਹੀ ਰਿਤੇਸ਼ ਦੇਸ਼ਮੁਖ, ਸੋਨੂੰ ਸੂਦ, ਵਿਵੇਕ ਓਬਰਾਏ, ਕੁਨਾਲ ਖੇਮੂ ਅਤੇ ਸ਼ਰਧਾ ਕਪੂਰ ਨੇ ਵੀ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁੱਭਕਾਮਨਾਵਾਂ ਦਿੱਤੀ।

Last Updated : Aug 23, 2020, 8:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.