ਨਾਗਪੁਰ : ਬਾਲੀਵੁੱਡ ਅਦਾਕਾਰ ਸੰਜੇ ਦੱਤ (bollywood actor sanjay dutt) ਸ਼ਨੀਵਾਰ ਨੂੰ ਨਾਗਪੁਰ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ (union minister nitin gadkari ) ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ। ਇਸ ਤੋਂ ਇਲਾਵਾ ਸੰਜੇ ਨੇ ਸੂਬੇ ਦੇ ਊਰਜਾ ਮੰਤਰੀ ਨਿਤਿਨ ਰਾਵਤ (state minister nitin raut)ਦੇ ਘਰ ਪੁੱਜ ਕੇ ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ।
ਨਿਤਿਨ ਗਡਕਰੀ ਦੇ ਘਰ ਪੁੱਜੇ ਸੰਜੇ ਦੱਤ ਨੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ ਤੇ ਮੰਤਰੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਨਿਤਿਨ ਰਾਵਤ ਦੇ ਪੁੱਤਰ ਕੁਣਾਲ ਰਾਵਤ ਦਾ ਵਿਆਹ ਇਸੇ ਸਾਲ 21 ਫਰਵਰੀ ਨੂੰ ਹੋਇਆ ਸੀ, ਪਰ ਕੋਵਿਡ (covid) ਦੇ ਕਾਰਨ ਜ਼ਿਆਦਾ ਲੋਕ ਵਿਆਹ ਸਮਾਗਮ 'ਚ ਸ਼ਾਮਲ ਨਹੀਂ ਹੋ ਸਕੇ। ਕੋਵਿਡ ਮਾਮਲੇ ਘੱਟ ਹੋਣ ਮਗਰੋਂ ਸੰਜੇ ਦੱਤ ਨਾਗਪੁਰ ਪੁੱਜੇ ਤੇ ਉਨ੍ਹਾਂ ਨੇ ਨਿਤਿਨ ਰਾਵਤ ਦੇ ਪੁੱਤਰ ਤੇ ਨੂੰਹ ਨੂੰ ਵਿਆਹ ਦੀ ਵਧਾਈ ਦਿੱਤੀ।