ETV Bharat / sitara

ਪੰਡਿਤ ਜਸਰਾਜ ਦੀ ਮੌਤ ਤੋਂ ਦੁਖੀ ਆਸ਼ਾ ਭੋਸਲੇ ਨੇ ਕਿਹਾ- “ਮੈਂ ਆਪਣੇ ਵੱਡੇ ਭਰਾ ਨੂੰ ਗੁਆ ਲਿਆ”

ਕਲਾਸੀਕਲ ਗਾਇਕ ਪੰਡਿਤ ਜਸਰਾਜ ਦੀ 90 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਨਾਲ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਨਾਲ ਬਾਲੀਵੁੱਡ ਦੇ ਗਲਿਆਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉੱਥੇ ਦੂਜੇ ਪਾਸੇ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਆਸ਼ਾ ਨੇ ਭਾਵੁਕ ਨੋਟ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

asha bhosle says i have lost a big brother on pandit jasraj death
ਪੰਡਿਤ ਜਸਰਾਜ ਦੀ ਮੌਤ ਤੋਂ ਦੁਖੀ ਆਸ਼ਾ ਭੋਂਸਲੇ ਨੇ ਕਿਹਾ- “ਮੈਂ ਆਪਣੇ ਵੱਡੇ ਭਰਾ ਨੂੰ ਗੁਆ ਦਿੱਤਾ”
author img

By

Published : Aug 18, 2020, 8:15 AM IST

ਮੁੰਬਈ: ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਨੇ ਮਸ਼ਹੂਰ ਭਾਰਤੀ ਕਲਾਸੀਕਲ ਗਾਇਕ ਪੰਡਿਤ ਜਸਰਾਜ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਇਸ ਪ੍ਰਸਿੱਧ ਗਾਇਕ ਦੀ ਸੋਮਵਾਰ ਨੂੰ ਅਮਰੀਕਾ ਵਿੱਚ 90 ਸਾਲ ਦੀ ਉਮਰ ਵਿੱਚ ਦਿਲ ਦਾ ਦੌਰੇ ਪੈਣ ਕਾਰਨ ਮੌਤ ਹੋ ਗਈ।

ਆਸ਼ਾ ਭੋਸਲੇ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ, "ਮੈਂ ਪੰਡਿਤ ਜਸਰਾਜ ਜੀ ਦੀ ਮੌਤ ਕਰਕੇ ਬਹੁਤ ਦੁਖੀ ਹਾਂ। ਮੈਂ ਇੱਕ ਅਜਿਹੇ ਵਿਅਕਤੀ ਨੂੰ ਗੁਆ ਲਿਆ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਸੀ। ਮੈਂ ਇੱਕ ਵੱਡਾ ਭਰਾ ਨੂੰ ਗੁਆ ਲਿਆ ਹੈ। ਸੰਗੀਤ ਦਾ ਸੂਰਜ ਡੁੱਬ ਗਿਆ ਹੈ। ਉਹ ਇੱਕ ਬਹੁਤ ਚੰਗੇ ਗਾਇਕ ਸਨ, ਅਸੀਂ ਇਕ ਦੂਜੇ ਨੂੰ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਤੋਂ ਜਾਣਦੇ ਸੀ। ਉਹ ਮੇਰੀ ਬਹੁਤ ਤਾਰੀਫ਼ ਕਰਦੇ ਸੀ ਅਤੇ ਉਹ ਹਮੇਸ਼ਾ ਕਹਿੰਦੇ ਸੀ, ਮੈਂ ਤੁਹਾਨੂੰ ਗਾਉਣਾ ਸਿਖਾਵਾਗਾਂ।"

ਉਨ੍ਹਾਂ ਕਿਹਾ, "ਇਹ ਉਸ ਦਿਨ ਦੀਆਂ ਗੱਲਾਂ ਹਨ, ਜਦੋਂ ਮੈਂ ਅਮਰੀਕਾ ਵਿੱਚ ਉਨ੍ਹਾਂ ਦੇ ਕਲਾਸੀਕਲ ਸਕੂਲ ਦਾ ਦੌਰਾ ਕੀਤਾ ਸੀ, ਜਿੱਥੇ ਉਹ ਬਹੁਤ ਸਾਰੀਆਂ ਟੈਲੇਂਟਸ ਨੂੰ ਸੰਗੀਤ ਸਿਖਾਉਂਦੇ ਸਨ। ਮੈਨੂੰ ਯਾਦ ਹੈ ਕਿ ਮੈਂ ਕਿਵੇਂ ਉਨ੍ਹਾਂ ਦੇ ਸਕੂਲ ਵਿੱਚ ਦਾਖਲਾ ਲੈਣਾ ਚਾਹੁੰਦੀ ਸੀ।"

ਆਸ਼ਾ ਭੋਸਲੇ ਨੇ ਅਮਰੀਕਾ ਦੇ ਟ੍ਰਿਪ ਨੂੰ ਯਾਦ ਕੀਤਾ ਜਦੋਂ ਉਹ ਪੰਡਿਤ ਜਸਰਾਜ ਨੂੰ ਮਿਲੇ ਸੀ। ਉਨ੍ਹਾਂ ਕਿਹਾ, "ਇਸੇ ਯਾਤਰਾ ਵਿੱਚ, ਅਸੀਂ ਦੋਵੇਂ ਇਕੱਠੇ ਡਿਨਰ ਕਰਨ ਗਏ ਸੀ, ਜਸਰਾਜ ਜੀ ਇਕ ਸ਼ੁੱਧ ਸ਼ਾਕਾਹਾਰੀ ਸਨ, ਉਹ ਸਿਹਤ ਦੇ ਕਾਰਨਾਂ ਕਰਕੇ ਮੈਨੂੰ ਵੀ ਸ਼ਾਕਾਹਾਰੀ ਬਣਨ ਲਈ ਕਹਿੰਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਬਚਪਨ ਨੂੰ ਹਮੇਸ਼ਾ ਯਾਦ ਰੱਖਾਂਗੀ।"

ETV Bharat Logo

Copyright © 2024 Ushodaya Enterprises Pvt. Ltd., All Rights Reserved.