ਚੰਡੀਗੜ੍ਹ: 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਅਰਦਾਸ ਕਰਾਂ ਦੇ 50 ਦਿਨ ਪੂਰੇ ਹੋ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਦਿੱਤੀ ਹੈ। ਇਹ ਫ਼ਿਲਮ 2016 ਦੇ ਵਿੱਚ ਆਈ ਫ਼ਿਲਮ ਅਰਦਾਸ ਦਾ ਸੀਕੁਅਲ ਸੀ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਦੀ ਜੋੜੀ ਨੇ ਕਮਾਲ ਦਾ ਕੰਮ ਕੀਤਾ।
ਇਸ ਫ਼ਿਲਮ ਨੂੰ ਪੰਜਾਬ ਤੋਂ ਇਲਾਵਾ ਵਿਦੇਸ਼ 'ਚ ਵਸਦੇ ਪੰਜਾਬੀਆਂ ਨੇ ਵੀ ਖ਼ੂਬ ਪਸੰਦ ਕੀਤਾ। ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ, ਲਿਖਾਰੀ ਅਤੇ ਮੁੱਖ ਭੂਮਿਕਾ ਗਿੱਪੀ ਗਰੇਵਾਲ ਨੇ ਨਿਭਾਈ ਸੀ । ਇਸ ਫ਼ਿਲਮ ਦੇ ਵਿੱਚ ਜਾਨ ਰਾਣਾ ਰਣਬੀਰ ਦੇ ਡਾਇਲੋਗਜ ਨੇ ਪਾਈ ਸੀ।
ਇਸ ਫ਼ਿਲਮ ਦੀ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਦਰਸ਼ਕ ਪੰਜਾਬੀ ਫ਼ਿਲਮਾਂ ਦੇ ਵਿੱਚ ਕਾਮੇਡੀ ਤੋਂ ਇਲਾਵਾ ਸੰਜੀਦਾ ਵਿਸ਼ਾ ਵੇਖਣਾ ਵੀ ਪਸੰਦ ਕਰਦੇ ਹਨ।ਜ਼ਿਕਰ-ਏ-ਖ਼ਾਸ ਹੈ ਕਿ ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ ਡਾਕਾ 1 ਨਵੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।
- View this post on Instagram
#ardaaskaraan completed 50 Glorious Days 🙏 @ardaaskaraan @humblemotionpictures #gippygrewal
">