ਮੁੰਬਈ : ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਬਾੱਡੀ ਸ਼ੇਮਰਜ਼ ਦੀ ਕਲਾਸ ਲਗਾਈ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਨੂੰ ਇੱਕ ਤਸਵੀਰ 'ਤੇ ਟ੍ਰੋਲ ਕੀਤਾ ਜਿਸ ਵਿੱਚ ਉਨ੍ਹਾਂ ਦੇ ਪੇਟ ‘ਤੇ ਸਟ੍ਰੈਚ ਮਾਰਕਸ ਦਿਖਾਈ ਦੇ ਰਹੇ ਸਨ।
ਅਨੁਸ਼ਕਾ ਸ਼ਰਮਾ ਨੇ ਇਸ ‘ਤੇ ਜ਼ਰੀਨ ਦਾ ਸਮਰਥਨ ਕਰਦਿਆਂ ਇੰਸਟਾਗ੍ਰਾਮ 'ਤੇ ਸਟੋਰੀ ਪਾਉਂਦਿਆਂ ਲਿਖਿਆ, "ਜ਼ਰੀਨ, ਤੁਸੀਂ ਬਹੁਤ ਸੁੰਦਰ ਅਤੇ ਬਹਾਦਰ ਹੋ।" ਇਸ 'ਤੇ ਅਨੁਸ਼ਕਾ ਦੀ ਪ੍ਰਤੀਕ੍ਰਿਆ ਉਦੋਂ ਆਈ ਹੈ ਜਦੋਂ ਜ਼ਰੀਨ ਨੇ ਕਿਹਾ ਕਿ ਉਹ ਆਪਣੀਆਂ ਕਮੀਆਂ ਨੂੰ ਲੁਕਾਉਣ ਦੀ ਬਜਾਏ ਉਸ ਨੂੰ ਹਿਮੰਤ ਨਾਲ ਗਲੇ ਲਗਾਉਣ ਵਿੱਚ ਵਿਸ਼ਵਾਸ ਰੱਖਦੀ ਹੈ।
ਹੋਰ ਪੜ੍ਹੋ : ਸਾਰਾ ਨੇ ਰੈਂਪ ਵਾਕ 'ਤੇ ਬਖੇਰਿਆ ਜਲਵਾ
ਜ਼ਰੀਨ ਨੇ ਕਿਹਾ ਕਿ ਜੋ ਲੋਕ ਇਹ ਜਾਣਨ ਲਈ ਬਹੁਤ ਉਤਸੁਕ ਹਨ ਕਿ ਮੇਰੇ ਪੇਟ ਨਾਲ ਕੀ ਵਾਪਰਿਆ ਹੈ, ਉਨ੍ਹਾਂ ਨੂੰ ਦੱਸ ਦਿਆਂ ਕਿ ਇਹ ਉਸ ਵਿਅਕਤੀ ਦਾ ਪੇਟ ਹੈ ਜਿਸ ਨੇ 15 ਕਿੱਲੋ ਵਜ਼ਨ ਘਟਾਇਆ ਹੈ, ਜਦ ਫੋਟੋਸ਼ਾਪ ਜਾਂ ਸਰਜਰੀ ਨਾ ਕੀਤੀ ਗਈ ਹੋਵੇ ਤਾਂ ਇਹ ਇਸੇ ਤਰ੍ਹਾਂ ਦਾ ਹੀ ਦਿਖਾਈ ਦਿੰਦਾ ਹੈ। ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜ਼ਰੀਨ ਫ਼ਿਲਮ 'ਹਮ ਭੀ ਅਕੇਲੇ ਤੁਮ ਭੀ ਅਕੇਲੇ' ਵਿੱਚ ਜਲਦ ਨਜ਼ਰ ਆਵੇਗੀ।