ETV Bharat / sitara

ਵਾਇਰਲ ਵੀਡੀਓ 'ਚ ਦਿਖਾਇਆ ਗਿਆ ਅਨੁਸ਼ਕਾ ਵਿਰਾਟ ਦੀ ਬੇਟੀ ਦਾ ਚਿਹਰਾ, ਇਕ ਸਾਲ ਤੱਕ ਗਿਆ ਸੀ ਛੁਪਾਇਆ - ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ

ਵਿਰਾਟ ਅਨੁਸ਼ਕਾ ਨੇ ਇੱਕ ਸਾਲ ਤੱਕ ਵਾਮਿਕਾ ਦਾ ਚਿਹਰਾ ਛੁਪਾ ਕੇ ਰੱਖਿਆ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਵਨਡੇ 'ਚ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਵਾਮਿਕਾ ਦਾ ਚਿਹਰਾ ਦਿਖਾਈ ਦੇ ਰਿਹਾ ਹੈ।

ਵਾਇਰਲ ਵੀਡੀਓ 'ਚ ਦਿਖਾਇਆ ਗਿਆ ਅਨੁਸ਼ਕਾ ਵਿਰਾਟ ਦੀ ਬੇਟੀ ਦਾ ਚਿਹਰਾ, ਇਕ ਸਾਲ ਤੱਕ ਗਿਆ ਸੀ ਛੁਪਾਇਆ

author img

By

Published : Jan 23, 2022, 6:35 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਕੋਹਲੀ ਨਾਲ ਦੱਖਣੀ ਅਫਰੀਕਾ ਵਿੱਚ ਹੈ। ਉੱਥੇ ਹੀ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੀਰੀਜ਼ ਚੱਲ ਰਹੀ ਹੈ। ਇਸ ਦੌਰਾਨ ਵਿਰਾਟ-ਅਨੁਸ਼ਕਾ ਦੀ ਬੇਟੀ ਵਾਮਿਕਾ ਦਾ ਚਿਹਰਾ ਸਾਹਮਣੇ ਆਇਆ ਹੈ, ਜਿਸ ਨੂੰ ਇਸ ਜੋੜੇ ਨੇ ਇਕ ਸਾਲ ਤੱਕ ਛੁਪਾ ਕੇ ਰੱਖਿਆ ਸੀ।

ਇਹ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਇੱਥੇ ਯੂਜ਼ਰਸ ਨੇ ਇਕ ਸਾਲ ਤੱਕ ਬੇਟੀ ਦਾ ਚਿਹਰਾ ਨਾ ਦਿਖਾਉਣ ਦੇ ਇਸ ਰਵੱਈਏ ਨੂੰ ਹੰਕਾਰੀ ਮੰਨਦੇ ਹੋਏ ਅਨੁਸ਼ਕਾ 'ਤੇ ਜੰਮ ਕੇ ਹਮਲਾ ਬੋਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਖੇਡੇ ਜਾ ਰਹੇ ਭਾਰਤ ਦੱਖਣੀ ਅਫ਼ਰੀਕਾ ਮੈਚ ਦੇ ਵਿਚਾਲੇ ਪੈਵੇਲੀਅਨ 'ਚ ਬੇਟੀ ਵਾਮਿਕਾ ਨਾਲ ਨਜ਼ਰ ਆਈ, ਅਨੁਸ਼ਕਾ ਦੀ ਤਸਵੀਰ ਵਾਇਰਲ ਹੋ ਗਈ ਹੈ। ਵਿਰਾਟ ਅਤੇ ਅਨੁਸ਼ਕਾ ਨੇ ਪ੍ਰਾਈਵੇਸੀ ਦਾ ਹਵਾਲਾ ਦਿੰਦੇ ਹੋਏ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਵਾਇਰਲ ਹੋ ਰਹੀ ਤਸਵੀਰ 'ਚ ਵਾਮਿਕਾ ਦਾ ਚਿਹਰਾ ਧੁੰਦਲਾ ਨਜ਼ਰ ਆ ਰਿਹਾ ਹੈ।

ਇਸ ਤੋਂ ਪਹਿਲਾਂ ਅਨੁਸ਼ਕਾ ਨੇ ਪਤੀ ਵਿਰਾਟ ਦੇ ਟੈਸਟ ਦੀ ਕਪਤਾਨੀ ਤੋਂ ਸੰਨਿਆਸ ਲੈਣ 'ਤੇ ਇਕ ਭਾਵੁਕ ਪੋਸਟ ਲਿਖੀ ਸੀ। ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਵਿਰਾਟ ਕੋਹਲੀ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਇਕ ਇਮੋਸ਼ਨਲ ਨੋਟ ਲਿਖਿਆ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

ਅਨੁਸ਼ਕਾ ਨੇ ਲਿਖਿਆ, 'ਮੈਨੂੰ 2014 ਦਾ ਉਹ ਦਿਨ ਅਜੇ ਵੀ ਯਾਦ ਹੈ, ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਹਾਨੂੰ ਕਪਤਾਨ ਬਣਾਇਆ ਗਿਆ ਹੈ, ਕਿਉਂਕਿ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।'

ਇਹ ਵੀ ਪੜ੍ਹੋ : ਵੈਨਿਟੀ ਵੈਨ 'ਚ ਮਾਮੂਲੀ ਹਾਦਸਾ, ਸਾਰਾ ਅਲੀ ਖਾਨ ਹੈਰਾਨ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.