ETV Bharat / sitara

ਕਿਰਨ ਖੇਰ ਦੇ 65ਵੇਂ ਜਨਮਦਿਨ 'ਤੇ ਅਨੂਪਮ ਖੇਰ ਨੇ ਸਾਂਝੀਆਂ ਕੀਤੀਆਂ ਥ੍ਰੋਅਬੈਕ ਤਸਵੀਰਾਂ - ਅਨੂਪਮ ਖੇਰ ਨੇ ਥਰੋਬੈਕ ਤਸਵੀਰ ਨੂੰ ਕੀਤੀ ਸ਼ੇਅਰ

ਅਦਾਕਾਰਾ ਕਿਰਨ ਖੇਰ ਦਾ ਅੱਜ 65ਵਾਂ ਜਨਮਦਿਨ ਹੈ। ਇਸ ਮੌਕੇ ਬਾਲੀਵੁੱਡ ਦੇ ਉੱਘੇ ਅਦਾਕਾਰ ਤੇ ਪਤੀ ਅਨੂਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਥ੍ਰੋਅਬੈਕ ਤਸਵੀਰਾਂ ਨੂੰ ਸ਼ਾਝਾ ਕੀਤਾ ਤੇ ਕਿਰਨ ਖੇਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

ਕਿਰਨ ਖੇਰ ਦੇ 65ਵੇਂ ਜਨਮਦਿਨ 'ਤੇ ਅਨੁਪਮ ਖੇਰ ਨੇ ਸਾਂਝੀਆਂ ਕੀਤੀਆਂ ਥਰੋਬੈਕ ਤਸਵੀਰਾਂ

author img

By

Published : Jun 14, 2020, 2:12 PM IST

ਮੁਬੰਈ: ਅਦਾਕਾਰਾ ਤੋਂ ਬਣੀ ਰਾਜਨੇਤਾ ਕਿਰਨ ਖੇਰ ਦਾ ਅੱਜ 65ਵਾਂ ਜਨਮਦਿਨ ਹੈ। ਇਸ ਮੌਕੇ ਕਿਰਨ ਖੇਰ ਦੇ ਪਤੀ ਅਦਾਕਾਰ ਅਨੂਪਮ ਖੇਰ ਨੇ ਸ਼ੋਸਲ ਮੀਡੀਆ 'ਤੇ ਕਈ ਥ੍ਰੋਅਬੈਕ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਿਰਨ ਖੇਰ ਨੂੰ ਜਨਮਦਿਨ ਦੀ ਵਧਾਈਆਂ ਦਿੱਤੀਆਂ। ਅਨੁਪਮ ਖੇਰ ਵੱਲੋਂ ਸ਼ੇਅਰ ਕੀਤੀ ਗਈ ਥ੍ਰੋਅਬੈਕ ਤਸਵੀਰਾਂ ਸ਼ੋਸਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।

ਅਨੂਪਮ ਖੇਰ ਨੇ ਥ੍ਰੋਅਬੈਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਕਿ 'ਹੈਪੀ ਬਰਥਡੇ', ਮੇਰੀ ਪਿਆਰੀ ਕਿਰਨ। ਰੱਬ ਤੁਹਾਨੂੰ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਦੇਵੇਂ, ਤੁਸੀਂ ਤੰਦਰੁਸਤ ਰਹੋ ਅਤੇ ਲੰਬੀ ਜਿੰਦਗੀ ਜੀਓ। ਮੈਨੂੰ ਮਾਫ਼ ਕਰਨਾ ਕਿ ਮੈਂ ਤੇ ਸਿਕੰਦਰ ਇਸ ਵੇਲੇ ਤੁਹਾਡੇ ਨਾਲ ਨਹੀਂ ਹਾਂ। ਤੁਸੀਂ ਦੋਨੋਂ ਚੰਡੀਗੜ੍ਹ 'ਚ ਹੋ, ਅਸੀਂ ਦੋਵੇਂ ਤੁਹਾਨੂੰ ਯਾਦ ਕਰਦੇ ਹਾਂ, ਅਸੀਂ ਜਲਦੀ ਮਿਲਾਂਗੇ।

ਅਦਾਕਾਰ ਅਨੂਪਮ ਖੇਰ ਦੀ ਇਸ ਪੋਸਟ 'ਤੇ ਕਈ ਸਿਤਾਰਿਆਂ ਨੇ ਕਿਰਨ ਖੇਰ ਨੂੰ ਜਨਮਦਿਨ ਦੀ ਵਧਾਈ ਦਿੱਤੀ। ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਨੇ ਲਿਖਿਆ- 'ਹੈਪੀ ਹੈਪੀ ਬਰਥਡੇ' "ਕਿਰਨ ਢੇਰ ਸਾਰਾ ਪਿਆਰ"। ਉਥੇ ਹੀ ਟੀਵੀ ਅਦਾਕਾਰਾ ਮੋਨੀ ਰੋਏ ਨੇ ਕਮੈਂਟ ਕੀਤਾ ਕਿ "ਹੈਪੀ ਹੈਪੀ ਬਰਥਡੇ ਤੇ ਪਿਆਰ"।

ਅਨੂਪਮ ਖੇਰ ਤੇ ਕਿਰਨ ਖੇਰ ਨੇ ਸਾਲ 1985 'ਚ ਵਿਆਹ ਕੀਤੀ ਸੀ। ਅਨੂਪਮ ਖੇਰ ਨਾਲ ਕਿਰਨ ਦੀ ਪਹਿਲੀ ਮੁਲਾਕਾਤ ਚੰਡੀਗੜ੍ਹ 'ਚ ਹੋਈ ਸੀ ਦੋਵੇਂ ਇੱਕ ਹੀ ਥਿਏਟਰ 'ਚ ਅਦਾਕਾਰੀ ਕਰਦੇ ਸੀ। ਦਰਅਸਲ ਕਿਰਨ ਖੇਰ ਦਾ ਪਹਿਲਾਂ ਵਿਆਹ ਇੱਕ ਵੱਡੇ ਵਪਾਰੀ ਦੇ ਨਾਲ ਹੋਇਆ ਸੀ ਪਰ ਉਨ੍ਹਾਂ 'ਚ ਤਲਾਕ ਹੋ ਗਿਆ ਤੇ ਫਿਰ ਕਿਰਨ ਨੇ ਅਨੂਪਮ ਖੇਰ ਨਾਲ ਵਿਆਹ ਕਰ ਲਿਆ।

ਕਿਰਨ ਨੇ ਦੇਵਦਾਸ, ਮੈਂ ਹੁੰ ਨਾ, ਹਮ-ਤੁਮ, ਵੀਰ ਜਾਰਾ, ਰੰਗ ਦੇ ਬਸੰਤੀ, ਮੰਗਲ ਪਾਂਡੇ, ਕਭੀ ਅਲਵਿਦਾ ਨਾ ਕਹਿਣਾ, ਐਸੀ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

ਜ਼ਿਕਰਯੋਗ ਹੈ ਕਿ ਅਦਾਕਾਰਾ ਅਨੂਪਮ ਖੇਰ ਨੇ ਆਪਣੀ ਨਵੀਂ ਵੈਬਸਾਈਟ 'ਤੇ ਮਸ਼ਹੂਰ ਸਵੈ ਜੀਵਨੀ ਨਾਟਕ ' ਕੁਝ ਭੀ ਹੋ ਸਕਦਾ ਹੈ' ਨੂੰ ਜਾਰੀ ਕੀਤਾ। ਇਸ ਨਾਟਕ 'ਚ ਉੱਘੇ ਬਾਲੀਵੁੱਡ ਅਦਾਕਾਰਾ ਦੀ ਅਸਫਲਤਾਵਾਂ, ਜਿੱਤ, ਤੇ ਜੀਵਨ ਤੋਂ ਸਿੱਖੇ ਸਬਕ ਦੀ ਝਲਕ ਦਿਖਾਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.