ਚੰਡੀਗੜ੍ਹ: ਦ ਕਪਿਲ ਸ਼ਰਮਾ ਸ਼ੋਅ ਵਿਵਾਦਾਂ ਵਿਚ ਘਿਰ ਗਿਆ ਹੈ। ਸ਼ੋਅ (show) ਦੇ ਵਿਚ ਕੋਰਟਰੂਮ (Courtroom) ਸੀਨ ਦੇ ਦੌਰਾਨ ਡਰਿੰਗ ਕਰਨ ਨੂੰ ਲੈ ਕੇ ਇਕ ਵਕੀਲ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ।ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਕੋਰਟ ਵਿਚ ਸ਼ੋਅ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ 19 ਜਨਵਰੀ 2020 ਦਾ ਐਪੀਸੋਡ ਸੀ ਜੋ 24 ਅਪ੍ਰੈਲ 2021 ਨੂੰ ਦੁਆਰਾ ਟੈਲੀਕਾਸਟ ਹੋਇਆ ਸੀ। ਵਕੀਲ ਦਾ ਦਾਅਵਾ ਹੈ ਕਿ ਐਪੀਸੋਡ ਵਿਚ ਵਿਖਾਇਆ ਗਿਆ ਹੈ ਕਿ ਕੋਰਟਰੂਮ ਦੇ ਸੇਟ ਉਤੇ ਸ਼ੂਟ ਕਰਦੇ ਸਮੇਂ ਐਕਟਿੰਗ ਕੀਤੀ ਸੀ ਜਿਸ ਵਿਚ ਡਰਿੰਕ ਕਰਦੇ ਹੋਏ ਵਿਖਾਈ ਦਿੱਤੇ ਹਨ।ਇਸ ਨਾਲ ਕੋਰਟ ਦਾ ਅਪਮਾਨ ਹੋਇਆ ਹੈ।
ਮਾਮਲੇ ਨੂੰ ਲੈ ਕੇ ਕੋਰਟ ਵੱਲੋਂ ਸੁਣਵਾਈ 1 ਅਕਤੂਬਰ ਨੂੰ ਕੀਤੀ ਜਾਵੇਗੀ। ਵਕੀਲ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਦਾ ਸ਼ੋਅ ਕਾਫੀ ਗੰਦਾ ਹੈ।ਉਨ੍ਹਾਂ ਨੇ ਕਿਹਾ ਕਿ ਸ਼ੋਅ ਵਿਚ ਮਹਿਲਾਵਾਂ ਉਤੇ ਬੁਰੇ ਕੁਮੈਟ ਕੀਤੇ ਜਾ ਰਹੇ ਹਨ।ਵਕੀਲ ਦਾ ਕਹਿਣਾ ਹੈ ਕਿ ਦ ਕਪਿਲ ਸ਼ੋਅ ਵਿਚ ਕਈ ਗੰਦੇ ਕੁਮੈਂਟ ਕੀਤੇ ਜਾਂਦੇ ਹਨ ਜਿੰਨ੍ਹਾਂ ਦਾ ਮਹਿਲਾਵਾਂ ਉਤੇ ਬੁਰਾ ਪ੍ਰਭਾਵ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਨਵਾਂ ਸੀਜਨ ਪਿਛਲੇ ਮਹੀਨੇ ਤੋਂ ਹੀ ਸ਼ੁਰੂ ਹੋਇਆ ਹੈ।ਇਸ ਵਾਰ ਸ਼ੋਅ ਵਿਚ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ , ਕ੍ਰਿਸ਼ਨ ਅਭਿਸ਼ੇਕ, ਭਾਰਤੀ ਸਿੰਘ, ਚੰਦਰ ਪ੍ਰਭਾਕਰ ਆਦਿ ਸਨ। ਦੱਸਦੇਈਏ ਕਿ ਆਉਣ ਵਾਲੇ ਸ਼ੋਅ ਵਿਚ ਮੁਹੰਮਦ ਕੈਫ ਅਤੇ ਵਰਿੰਦਰ ਸਹਿਵਾਗ ਵਿਖਾਈ ਦੇਣਗੇ।ਸ਼ੋਅ ਵਿਚ ਦੋਵੇ ਕਾਫੀ ਮਸਤੀ ਕਰਨ ਵਾਲੇ ਹਨ।ਦਰਸ਼ਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜੋ:Bigg Boss OTT Grand Finale: ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਦਾ ਜਿੱਤਿਆ ਖਿਤਾਬ