ਅੰਮ੍ਰਿਤਸਰ: ਪਿੰਡ ਵਡਾਲਾ ਜੌਹਲ ਦੇ ਵਿੱਚ ਰਹਿ ਰਿਹਾ ਨੇਤਰਹੀਨ ਪਰਿਵਾਰ ਇੱਕ ਮਿਸਾਲ ਹੈ ਸਮਾਜ ਲਈ, ਇਸ ਪਰਿਵਾਰ 'ਚ ਤਿੰਨ ਵਿਅਕਤੀ ਰਹਿੰਦੇ ਹਨ। ਦੋ ਭਰਾ ਅਤੇ 1 ਭੈਣ, ਤਿੰਨੋਂ ਹੀ ਵੇਖਣ ਤੋਂ ਅੱਸਮਰਥ ਹਨ। ਇਹ ਦੁੱਖ ਹੋਣ ਦੇ ਬਾਵਜੂਦ ਵੀ ਇਹ ਆਪਣਾ ਕੰਮ ਆਪ ਕਰਦੇ ਹਨ। ਪਰਿਵਾਰਕ ਮੈਂਬਰ ਸੁਖਰਾਜ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਤਾਂ ਉਨ੍ਹਾਂ ਇਹ ਜਵਾਬ ਦਿੱਤਾ ਉਨ੍ਹਾਂ ਦਾ ਭਰਾ ਹਾਰਮੋਨੀਅਮ ਵਜਾਉਂਦਾ ਹੈ ਅਤੇ ਉਹ ਕੀਰਤਨ ਕਰਦੇ ਹਨ ਜੋ ਭੇਟਾ ਮਿਲਦੀ ਹੈ ਉਸ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।
ਹੋਰ ਪੜ੍ਹੋ: ਨਹੀਂ ਰਿਹਾ ਫ਼ਿਲਮ ਸ਼ੋਲੇ ਦਾ ਕਾਲਿਆ
ਜਦੋਂ ਪਰਿਵਾਰ ਤੋਂ ਇਹ ਪੁੱਛਿਆ ਗਿਆ ਕਿ ਕੀ ਕਾਰਨ ਸੀ ਤਿੰਨਾਂ ਦੀ ਅੱਖਾਂ ਦੀ ਰੌਸ਼ਨੀ ਜਾਣ ਦਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੁਦਰਤੀ ਹੀ ਹੋਇਆ ਕਈ ਡਾਕਟਰਾਂ ਨੂੰ ਵਿਖਾਇਆ ਕਿਸੇ ਨੇ ਕਿਹਾ ਹੱਡੀਆਂ ਜਾਮ ਹੋ ਗਈਆਂ ਹਨ। ਕਿਸੇ ਨੇ ਕਿਹਾ ਅੱਖਾਂ ਦੇ ਪਰਦੇ ਖ਼ਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਹੈ।
ਹੋਰ ਪੜ੍ਹੋ: ਕੀ ਖੱਟਿਆ ਮਾਨਾਂ ਇਹ ਵਿਵਾਦ ਛੇੜ ਕੇ?
ਜ਼ਿਕਰਯੋਗ ਹੈ ਕਿ ਇਸ ਪਰਿਵਾਰ ਨੇ ਮੀਡੀਆ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਚੰਗੇ ਢੰਗ ਨਾਲ ਹੋ ਸਕੇ।