ਚੰਡੀਗੜ੍ਹ: ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਮ੍ਰਿਤਾ ਪ੍ਰੀਤਮ ਦਾ ਨਾਂਅ ਵਿਸ਼ੇਸ਼ ਸਥਾਨ ਰੱਖਦਾ ਹੈ। ਉਹ ਇੱਕ ਨਾਵਲਕਾਰ,ਕਹਾਣੀਕਾਰ,ਵਾਰਤਾਕਾਰ ਸੀ। ਪਰ ਉਨ੍ਹਾਂ ਨੂੰ ਪੰਜਾਬੀ ਦੀ ਮਹਾਨ ਕਵਿੱਤਰੀ ਵਜੋਂ ਯਾਦ ਕੀਤਾ ਜਾਂਦਾ ਹੈ।
ਅਮ੍ਰਿਤਾ ਪ੍ਰੀਤਮ ਦਾ ਜਨਮ 31ਅਗਸਤ, 1919 ਗੁਜਰਾਂਵਾਲਾ,ਲਾਹੌਰ ਵਿਖੇ ਹੋਇਆ। ਉਹਨਾਂ ਦਾ ਬਚਪਨ ਲਾਹੌਰ ਦੇ ਸਾਹਿਤਕ ਮਾਹੌਲ ਵਿੱਚ ਬੀਤਿਆ।
ਉਹਨਾਂ ਦਾ ਬਚਪਨ ਬਹੁਤ ਹੀ ਔਖ ਭਰਿਆ ਬੀਤਿਆ। 11 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਘਰ ਦਾ ਮਾਹੌਲ ਸਾਹਿਤਕ ਹੋਣ ਕਰਕੇ ਉਹ ਸਾਹਿਤ ਲਿਖਨ ਵੱਲ ਰੁਚਿਤ ਹੋਏ। ਸਾਹਿਤ ਰਾਹੀਂ ਉਨ੍ਹਾਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟਾਇਆ।
16 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਪ੍ਰੀਤਮ ਸਿੰਘ ਨਾਲ ਹੋਇਆ। ਆਪਣੇ ਪਤੀ ਦੇ ਨਾਂ ਦਾ ਤਖ਼ੱਲਸ ਉਨ੍ਹਾਂ ਆਪਣੇ ਨਾਂਅ ਪਿੱਛੇ ਜੋੜਿਆ। ਉਨ੍ਹਾਂ ਦੀ ਕੁੱਖੋਂ ਨਵਰਾਜ ਅਤੇ ਕੰਦਲਾ ਨੇ ਜਨਮ ਲਿਆ।
ਦੇਸ਼ ਵੰਡ ਤੋਂ ਬਾਅਦ ਉਹ ਪਹਿਲਾਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਕੇ ਰਹਿਣ ਲੱਗੇ। ਵੰਡ ਦੇ ਦੁਖਾਂਤ ਨੂੰ ਉਨ੍ਹਾਂ ਆਪਣੀ ਕਲਮ ਰਾਹੀਂ ਬਿਆਨ ਕੀਤਾ। ਵੰਡ ਬਾਬਤ ਲਿਖੀ ਵਾਰਸ ਸ਼ਾਹ ਨਜ਼ਮ ਉਨ੍ਹਾਂ ਦੀ ਅਮਰ ਰਚਨਾ ਹੈ।
ਉਨ੍ਹਾਂ ਇਮਰੋਜ਼ ਨਾਲ ਮਿਲਕੇ ਲੰਮਾ ਸਮਾਂ 'ਨਾਗਮਣੀ' ਰਸਾਲਾ ਕੱਢਿਆ। ਸਾਹਿਤ ਦਾ ਅਮੁੱਲ ਖ਼ਜ਼ਾਨਾ ਸਾਡੀ ਝੋਲੀ ਪਾ 31 ਅਕਤੂਬਰ, 2005 ਵਿੱਚ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਏ।
ਇਹ ਵੀ ਪੜ੍ਹੋ:- ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਲੁਧਿਆਣਾ ਵਿੱਚ ਵਿਸ਼ੇਸ਼ ਸਮਾਗਮ