ETV Bharat / sitara

ਅਗਲੇ ਸਾਲ ਹੋਵੇਗੀ ਰਿਲੀਜ਼ ਐਮੀ ਤੇ ਸਰਗੁਣ ਦੀ ਫ਼ਿਲਮ 'ਸੌਂਕਣ ਸੌਂਕਣੇ'

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਸੌਂਕਣ ਸੌਂਕਣੇ' ਅਗਲੇ ਸਾਲ ਰਿਲੀਜ਼ ਹੋਵੇਗੀ। ਇਹ ਫ਼ਿਲਮ ਅਮਰਜੀਤ ਸਿੰਘ ਸਰਾਓਂ ਵੱਲੋਂ ਡਾਇਰੈਕਟ ਤੇ ਅੰਬਰਦੀਪ ਵੱਲੋਂ ਲਿਖੀ ਗਈ ਹੈ।

Ammy virk and Sargun film 'Saunkan Saunkne' will be released next year
ਅਗਲੇ ਸਾਲ ਹੋਵੇਗੀ ਰਿਲੀਜ਼ ਐਮੀ ਤੇ ਸਰਗੁਣ ਦੀ ਫ਼ਿਲਮ 'ਸੌਂਕਣ ਸੌਂਕਣੇ'
author img

By

Published : Jun 29, 2020, 2:43 AM IST

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂਅ ਹੈ 'ਸੌਂਕਣ ਸੌਂਕਣੇ'। ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਵੀ ਐਮੀ ਨਾਲ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਫ਼ਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ, "ਸਾਨੂੰ ਤੁਹਾਡੀਆਂ ਸ਼ੁਭ ਕਾਮਨਾਵਾਂ ਦੀ ਜ਼ਰੂਰਤ ਹੈ।"

ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਵਿੱਚ ਪੰਜਾਬੀ ਮੁਟਿਆਰਾ ਨਿਮਰਤ ਖੈਰਾ ਵੀ ਨਜ਼ਰ ਆਵੇਗੀ। ਫ਼ਿਲਮ ਦੀ ਕਹਾਣੀ ਅੰਬਰਦੀਪ ਵੱਲੋਂ ਲਿਖੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ ਤੋਂ ਪਹਿਲਾਂ ਵੀ ਅਦਾਕਾਰਾ ਸਰਗੁਣ ਮਹਿਤਾ ਐਮੀ ਨਾਲ ਫ਼ਿਲਮ 'ਕਿਸਮਤ' ਵਿੱਚ ਨਜ਼ਰ ਆ ਚੁੱਕੀ ਹੈ, ਜਿਸ ਦੀ ਭਾਵੁਕ ਤੇ ਦਿਲ ਨੂੰ ਛੁਹਣ ਵਾਲੀ ਕਹਾਣੀ ਨੇ ਸਾਰਿਆਂ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਪਾਣੀ ਲਿਆ ਦਿੱਤਾ ਸੀ। ਹੁਣ ਇਸ ਫ਼ਿਲਮ ਦੇ ਸੀਕੁਅਲ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਤਾਪਸੀ ਬਿਜਲੀ ਦੇ ਬਿੱਲ ਨੂੰ ਦੇਖ ਕੇ ਹੋਈ ਹੈਰਾਨ, ਸੋਸ਼ਲ ਮੀਡੀਆ ਕੱਢਿਆ ਆਪਣਾ ਗੁੱਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.