ਹੈਦਰਾਬਾਦ: ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ ਦਿ ਰਾਈਜ਼ ਪਾਰਟ-1' ਦੀ ਸਫ਼ਲਤਾ ਨੂੰ ਦੇਖਦੇ ਹੋਏ ਅਦਾਕਾਰ ਦੀ ਬਲਾਕਬਸਟਰ ਫਿਲਮ 'ਅਲਾ ਵੈਕੁੰਥਪੁਰਮਲੋ' 26 ਜਨਵਰੀ ਨੂੰ ਹਿੰਦੀ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ। ਹੁਣ ਗੋਲਡਮਾਈਨਜ਼ ਦੇ ਮਾਲਕ ਮਨੀਸ਼ ਸ਼ਾਹ ਨੇ ਯੂ-ਟਰਨ ਲੈਂਦਿਆਂ ਫਿਲਮ ਨੂੰ ਰਿਲੀਜ਼ ਰੋਕਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਮਨੀਸ਼ ਸ਼ਾਹ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤਾ ਗਿਆ ਹੈ।
ਗੋਲਡਮਾਈਨਜ਼ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਦੱਸਿਆ ਗਿਆ ਹੈ, 'ਮੀਡੀਆ ਅਤੇ ਵਪਾਰ ਗੋਲਡਮਾਈਨਜ਼ ਦੇ ਪ੍ਰਮੋਟਰ ਮਨੀਸ਼ ਸ਼ਾਹ ਅਤੇ ਹਿੰਦੀ ਫਿਲਮ ਸ਼ਹਿਜ਼ਾਦਾ ਦੇ ਨਿਰਮਾਤਾਵਾਂ ਨੇ 'ਅਲਾ ਵੈਕੁੰਥਪੁਰਮਲੋ' ਨੂੰ ਹਿੰਦੀ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਜ਼ਾਦਾ ਮੇਕਰਜ਼ ਨੇ ਇਸ ਸਮਝੌਤੇ ਲਈ ਮਨੀਸ਼ ਸ਼ਾਹ ਦਾ ਧੰਨਵਾਦ ਕੀਤਾ ਹੈ।
ਦੱਸ ਦੇਈਏ ਕਿ ਬਾਲੀਵੁੱਡ 'ਚ ਰੋਹਿਤ ਧਵਨ ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ 'ਅਲਾ ਵੈਕੁੰਥਪੁਰਮਲੋ' ਦਾ ਹਿੰਦੀ ਰੀਮੇਕ ਬਣਾ ਰਹੇ ਹਨ। ਫਿਲਮ 'ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਦੱਸਿਆ ਜਾ ਰਿਹਾ ਸੀ ਕਿ ਜੇਕਰ ਅੱਲੂ ਅਰਜੁਨ ਦੀ ਫਿਲਮ 'ਆਲਾ ਵੈਕੁੰਥਪੁਰਮਲੋ' 26 ਜਨਵਰੀ ਨੂੰ ਹਿੰਦੀ 'ਚ ਰਿਲੀਜ਼ ਹੁੰਦੀ ਤਾਂ 'ਸ਼ਹਿਜ਼ਾਦਾ' ਦੀ ਕਮਾਈ 'ਤੇ ਮਾੜਾ ਅਸਰ ਪੈਂਦਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ ਫਿਲਮ 'ਸ਼ਹਿਜ਼ਾਦਾ' ਨੂੰ ਪ੍ਰੋਡਿਊਸ ਕਰ ਰਹੇ ਹਨ।
ਦੱਸ ਦੇਈਏ ਕਿ ਅੱਲੂ ਅਰਜੁਨ ਦੀ ਫਿਲਮ ਤੇਲਗੂ ਵਿੱਚ 'ਆਲਾ ਵੈਕੁੰਥਪੁਰਮਲੋ' ਜਨਵਰੀ 2020 'ਚ ਰਿਲੀਜ਼ ਹੋਈ ਸੀ, ਜਿਸ ਨੇ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਫਿਲਮ 'ਸ਼ਹਿਜ਼ਾਦਾ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ:ਸ਼ਾਹਰੁਖ ਖਾਨ ਨੇ ਇੰਸਟਾ ਤੋਂ ਬਾਅਦ ਟਵਿੱਟਰ 'ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੇ ਕਿਹਾ - 'We Miss You SRK'