ਮਲੇਰਕੋਟਲਾ : 11 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਉੰਨੀ ਇੱਕੀ' ਦੀ ਟੀਮ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੇ ਜਗਜੀਤ ਸੰਧੂ ਨੇ ਫ਼ਿਲਮ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਜਗਜੀਤ ਸੰਧੂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਦਰਸ਼ਕਾਂ ਨੂੰ ਫ਼ਿਲਮ ਦੀ ਕਹਾਣੀ ਪਸੰਦ ਆਵੇਗੀ।
ਹੋਰ ਪੜ੍ਹੋ:ਅੱਜ ਦੀ ਗਾਇਕੀ ਬਾਰੇ ਪੰਮੀ ਬਾਈ ਨੇ ਦੱਸੇ ਆਪਣੇ ਵਿਚਾਰ
ਇਸ ਦਾ ਜਵਾਬ ਜਗਜੀਤ ਸੰਧੂ ਨੇ ਇਹ ਦਿੱਤਾ ਕਿ ਬੇਸ਼ਕ ਫ਼ਿਲਮ ਦੀ ਕਹਾਣੀ ਕਿਸੇ ਫ਼ਿਲਮ ਨਾਲ ਮੇਲ ਖਾ ਸਕਦੀ ਹੈ ਪਰ ਫ਼ਿਲਮ ਦੇ ਕਲਾਕਾਰਾਂ ਦੀ ਅਦਾਕਾਰੀ ਨਹੀਂ, ਉਨ੍ਹਾਂ ਕਿਹਾ ਕਿ ਇੱਕ ਵੇਲਾ ਸੀ ਜਦੋਂ ਲੋਕ ਉਨ੍ਹਾਂ ਨੂੰ ਜਾਣਦੇ ਨਹੀਂ ਸੀ ਪਰ ਫ਼ਿਲਮ ਰੁਪਿੰਦਰ ਗਾਂਧੀ ਤੋਂ ਬਾਅਦ ਉਨ੍ਹਾਂ ਦੀ ਪਛਾਣ ਬਣੀ ਹੈ।
ਹੋਰ ਪੜ੍ਹੋ:ਕੁਝ ਲੋਕਾਂ ਨੇ ਤੋੜੇ ਦਾਜ ਦੇ ਰਿਕਾਰਡ
ਜ਼ਿਕਰਏਖ਼ਾਸ ਹੈ ਕਿ ਇਸ ਸ਼ੁੱਕਰਵਾਰ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਇੱਕ ਫ਼ਿਲਮ ਹੈ ਤਾਰਾ ਮੀਰਾ ਜਿਸ 'ਚ ਰਣਜੀਤ ਬਾਵਾ, ਨਾਜ਼ੀਆ ਹੁਸੈਣ, ਯੋਗਰਾਜ ਸਿੰਘ, ਰਾਜੀਵ ਢਿੰਗਰਾ, ਗੁਰਪ੍ਰੀਤ ਘੁੱਗੀ ਨਜ਼ਰ ਆਉਣਗੇ। ਇੱਕ ਫ਼ਿਲਮ ਹੈ ਉਨੀ ਇੱਕੀ ਜਿਸ ਵਿੱਚ ਕਰਮਜੀਤ ਅਨਮੋਲ, ਜਗਜੀਤ ਸੰਧੂ, ਸਾਵਨ ਰੂਪੋਵਾਲੀ ਵਰਗੇ ਕਲਾਕਾਰ ਨਜ਼ਰ ਆਉਣਗੇ। ਦਰਸ਼ਕ ਕਿਹੜੀ ਫ਼ਿਲਮ ਨੂੰ ਕੀ ਰਿਸਪੌਂਸ ਦਿੰਦੇ ਹਨ ਇਹ ਤਾਂ ਸ਼ੁਕਰਵਾਰ ਨੂੰ ਸਾਹਮਣੇ ਆ ਹੀ ਜਾਵੇਗਾ।