ਮੁੰਬਈ: ਸਾਲ 2020 'ਚ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਲਾਂ ਦਰਮਿਆਨ ਹੁਣ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਨਵੀਂ ਮੁਸੀਬਤ ਬਣ ਗਈ ਹੈ। ਰਾਜਸਥਾਨ, ਮੱਧ ਪ੍ਰਦੇਸ਼ ਸਣੇ ਭਾਰਤ ਦੇ ਕਈ ਸੂਬਿਆਂ 'ਚ ਲੱਖਾਂ ਕਰੋੜਾਂ ਦੀ ਤਦਾਦ 'ਚ ਟਿੱਡੀ ਦਲ ਆ ਗਿਆ ਹੈ। ਇਹ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਇਸ ਸਮੇਂ ਟਿੱਡੀਆਂ ਦੇ ਹਮਲੇ ਦੀਆਂ ਖਬਰਾਂ ਕਾਫ਼ੀ ਟ੍ਰੈਂਡ ਹੋ ਰਹੀਆਂ ਹਨ। ਇਸ ਦੌਰਾਨ ਪ੍ਰੇਸ਼ਾਨ ਕਰਨ ਵਾਲੀਆਂ ਖਬਰਾਂ 'ਚ ਸਾਬਕਾ ਅਦਾਕਾਰਾ ਜ਼ਾਇਰਾ ਵਸੀਮ ਨੇ ਇੱਕ ਅਜਿਹਾ ਟੱਵੀਟ ਕੀਤਾ, ਜਿਸ ਨਾਲ ਲੋਕ ਭੜਕ ਗਏ ਹਨ। ਜ਼ਾਇਰਾ ਵਸੀਮ ਨੇ ਟਿੱਡੀਆਂ ਦੇ ਹਮਲੇ ਦੀ ਤੁਲਨਾ ਅੱਲ੍ਹਾ ਦੇ ਕਹਿਰ ਨਾਲ ਕਰ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਟੱਵੀਟ 'ਚ ਕੁਰਾਨਾ ਦੀ ਇੱਕ ਆਇਲ ਲਿਖੀ, ਜਿਸ 'ਚ ਇਨ੍ਹਾਂ ਹਮਲਿਆਂ ਦੀ ਚੇਤਾਵਨੀ ਤੇ ਅੱਲ੍ਹਾ ਦਾ ਕਹਿਰ ਦੱਸਿਆ ਹੈ। ਜ਼ਾਇਰਾ ਦੇ ਇਸ ਟਵੀਟ ਮਗਰੋਂ ਉਹ ਲੋਕਾਂ ਦੇ ਨਿਸ਼ਾਨੇ 'ਤੇ ਇੱਕ ਵਾਰ ਫਿਰ ਆ ਗਈ ਹੈ ਤੇ ਲੋਕਾਂ ਵੱਲੋਂ ਟ੍ਰੋਲ ਹੋਣ ਲੱਗ ਪਈ ਹੈ। ਲੋਕਾਂ ਨੇ ਇੱਥੋ ਤੱਕ ਵੀ ਕਹਿ ਦਿੱਤਾ ਹੈ, ਕਿ ਇਸਲਾਮ 'ਚ ਟਵਿੱਟਰ ਦੀ ਵਰਤੋਂ ਕਰਨਾ ਵੀ ਹਰਾਮ ਹੈ ਤੇ ਉਨ੍ਹਾਂ ਨੂੰ ਟਵਿੱਟਰ ਛੱਡ ਦੇਣਾ ਚਾਹੀਦਾ।
ਇਸ ਹੰਗਾਮਾ ਮਗਰੋਂ ਜ਼ਾਇਰਾ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਹਮੇਸ਼ਾ ਲਈ ਕੀਤਾ ਹੈ ਜਾਂ ਫਿਰ ਸਿਰਫ ਕੁਝ ਸਮੇਂ ਲਈ ਇਹ ਤਾਂ ਸਮਾਂ ਹੀ ਦੱਸੇਗਾ।