ਮੁੰਬਈ: ਆਲੀਆ ਭੱਟ ਨੇ ਹਮੇਸ਼ਾ ਇਹ ਕਿਹਾ ਹੈ ਕਿ ਜਦ ਵੀ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਵੇਲੇ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਮੌਜੂਦ ਹੁੰਦੇ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਹੀ ਸੀ, ਜਿਨ੍ਹਾਂ ਨੇ ਡੈਬਿਊ ਫ਼ਿਲਮ ਤੋਂ ਪਹਿਲਾਂ ਉਸ ਦਾ ਸਭ ਤੋਂ ਵੱਡਾ ਡਰ ਦੂਰ ਕੀਤਾ ਸੀ। ਅਦਾਕਾਰਾ ਨੇ ਸਾਲ 2012 ਵਿੱਚ ਆਈ ਫ਼ਿਲਮ 'ਸਟੂਡੈਂਟ ਆਫ਼ ਦ ਈਅਰ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ।
- " class="align-text-top noRightClick twitterSection" data="
">
ਹਾਲਾਂਕਿ ਆਲੀਆ ਹਿੰਦੀ ਫ਼ਿਲਮ ਇੰਡਸਟਰੀ ਦੇ ਨਾਮੀ ਪਰਿਵਾਰ 'ਚੋਂ ਆਉਂਦੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਬਾਰੇ 'ਚ ਕਾਫ਼ੀ ਗ਼ਲਤਫ਼ਹਿਮੀਆਂ ਸੀ। ਡੈਬਿਊ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ, ਉਹ ਕਾਫ਼ੀ ਘਬਰਾਈ ਹੋਈ ਸੀ। ਸ਼ਾਹਰੁਖ ਖ਼ਾਨ ਵੱਲੋਂ ਹੋਸਟ ਕੀਤੇ ਗਏ ਟੀ.ਵੀ ਸ਼ੋਅ ਦੌਰਾਨ ਆਲੀਆ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਡਰ ਉੱਤੇ ਕਿਵੇਂ ਜਿੱਤ ਹਾਸਲ ਕੀਤੀ ਸੀ।
- " class="align-text-top noRightClick twitterSection" data="
">
ਡੈਬਿਊ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਆਲੀਆ ਨੇ ਦੱਸਿਆ ਕਿ ਦਰਸ਼ਕਾਂ ਦੇ ਰਿਐਕਸ਼ਨ ਨੂੰ ਲੈ ਕੇ ਉਹ ਕਾਫ਼ੀ ਘਬਰਾਈ ਹੋਈ ਸੀ। ਆਪਣੇ ਦਿਮਾਗ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ ਤੇ ਮਹੇਸ਼ ਭੱਟ ਨੇ ਆਲੀਆ ਨੂੰ ਆਪਣੇ ਆਫਿਸ ਬੁਲਾਇਆ।
ਜਦ ਆਲੀਆ ਨੇ ਆਫਿਸ ਵਿੱਚ ਕਦਮ ਰੱਖਿਆ, ਉਨ੍ਹਾਂ ਦੀ ਭੈਣ ਪੂਜਾ ਤੇ ਇਮਰਾਨ ਹਾਸ਼ਮੀ ਮਹੇਸ਼ ਭੱਟ ਨਾਲ ਗ਼ੱਲ ਕਰ ਰਹੇ ਸੀ। ਇਸੇ ਦੌਰਾਨ ਮਹੇਸ਼ ਭੇਟ ਨੇ ਆਲੀਆ ਨੂੰ ਆਪਣੇ ਦਿਲ ਦੀ ਗ਼ੱਲ ਦੱਸਣ ਲਈ ਕਿਹਾ।
ਜਿਸ ਤੋਂ ਬਾਅਦ 'ਚ ਉਹ "ਬਸ ਸਭ ਠੀਕ ਹੈ!" ਕਹਿ ਕੇ ਚਲੀ ਗਈ। ਅਦਾਕਾਰਾ ਨੇ ਕਿਹਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਸਫ਼ਰ ਨੂੰ ਪਿੱਛੇ ਮੁੜ ਕੇ ਨਹੀਂ ਦੇਖਿਆ।