ETV Bharat / sitara

ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਸੁਆਗਤ 'ਚ ਸ਼ਾਨਦਾਰ ਪਾਰਟੀ, ਕਈ ਹਸਤੀਆਂ ਨੇ ਕੀਤੀ ਸ਼ਿਰਕਤ - ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ

ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਲਈ ਮੁੰਬਈ ਵਿੱਚ ਇੱਕ ਸ਼ਾਨਦਾਰ ਸਵਾਗਤ ਪਾਰਟੀ ਰੱਖੀ ਗਈ, ਜਿਸ ਵਿੱਚ ਫਿਲਮ ਅਤੇ ਟੀਵੀ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਦਸਤਕ ਦਿੱਤੀ।

welcome party for miss universe 2021 harnaaz sandhu bollywood celebrity attend
ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਸੁਆਗਤ 'ਚ ਸ਼ਾਨਦਾਰ ਸਵਾਗਤ ਪਾਰਟੀ, ਕਈ ਹਸਤੀਆਂ ਨੇ ਦਿੱਤੀ ਦਸਤਕ
author img

By

Published : Mar 22, 2022, 1:26 PM IST

ਹੈਦਰਾਬਾਦ: ਦੇਸ਼ ਦੀ ਧੀ ਹਰਨਾਜ਼ ਕੌਰ ਸੰਧੂ ਨੇ ਸਾਲ 2021 ਲਈ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂਅ ਮਾਣ ਨਾਲ ਉੱਚਾ ਕੀਤਾ ਹੈ। ਹਰਨਾਜ਼ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ 21 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ। ਭਾਰਤ ਇਸ ਖਿਤਾਬ ਲਈ ਸਾਲ 2000 ਤੋਂ ਹੀ ਤਰਸ ਰਿਹਾ ਸੀ। ਸਾਲ 2000 ਵਿੱਚ ਅਦਾਕਾਰਾ ਲਾਰਾ ਦੱਤਾ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਸੀ। ਹੁਣ ਇਸ ਖੁਸ਼ੀ ਵਿੱਚ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਲਈ ਸ਼ਾਨਦਾਰ ਸਵਾਗਤ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਬਾਲੀਵੁੱਡ ਅਤੇ ਟੀਵੀ ਜਗਤ ਦੇ ਕਈ ਸਿਤਾਰਿਆਂ ਨੇ ਦਸਤਕ ਦਿੱਤੀ।

ਹਰਨਾਜ਼ ਸੰਧੂ ਲਈ ਇਸ ਵੈਲਕਮ ਪਾਰਟੀ ਦਾ ਆਯੋਜਨ ਮੁੰਬਈ ਦੇ ਇਸਟਾਲੀਆ ਵਿੱਚ ਕੀਤਾ ਗਿਆ ਸੀ। ਇਸ ਦਾ ਆਯੋਜਨ ਸੋਸ਼ਲੀਸਟ ਨਿਸ਼ਾ ਜਾਮਵਾਲ ਨੇ ਕੀਤਾ। ਇਸ ਪਾਰਟੀ ਦਾ ਆਯੋਜਨ ਕਰੋਨਾ ਮਹਾਮਾਰੀ ਕਾਰਨ ਲਟਕ ਗਿਆ ਸੀ। ਇਸ ਪਾਰਟੀ 'ਚ ਹਰਨਾਜ਼ ਸੰਧੂ ਦਾ ਹਰ ਸੈਲੀਬ੍ਰਿਟੀ ਨੇ ਸਵਾਗਤ ਕੀਤਾ।

ਆਪਣੀ ਸ਼ਾਨਦਾਰ ਸਵਾਗਤ ਪਾਰਟੀ ਵਿੱਚ ਮਿਸ ਯੂਨੀਵਰਸ ਹਰਨਾਜ਼ ਸੰਧੂ ਕਾਲੇ ਚਮਕਦਾਰ ਗਾਊਨ ਵਿੱਚ ਸ਼ਾਮਲ ਹੋਈ। ਹਰਨਾਜ਼ ਨੇ ਹਲਕੇ ਮੇਕਅਪ ਨਾਲ ਵੇਵੀ ਹੇਅਰ ਸਟਾਈਲ ਬਣਾਇਆ ਸੀ। ਕੁੱਲ ਮਿਲਾ ਕੇ ਹਰਨਾਜ਼ ਆਪਣੀ ਖੂਬਸੂਰਤੀ ਦੀ ਪੂਰੀ ਸ਼ਾਨ ਵਿਚ ਨਜ਼ਰ ਆ ਰਹੀ ਸੀ।

ਪਾਰਟੀ ਵਿੱਚ ਪਹੁੰਚੀਆਂ ਹਸਤੀਆਂ

ਮਿਸ ਯੂਨੀਵਰਸ ਹਰਨਾਜ਼ ਕੌਰ ਦੀ ਸ਼ਾਨਦਾਰ ਸਵਾਗਤ ਪਾਰਟੀ 'ਚ ਸੰਗੀਤ ਨਿਰਦੇਸ਼ਕ ਅਨੂ ਮਲਿਕ, ਅਭਿਨੇਤਰੀ ਲੋਪਾਮੁਦਰਾ ਰਾਉਤ, ਪੁਰਾਣੇ ਜ਼ਮਾਨੇ ਦੇ ਅਭਿਨੇਤਾ ਰਣਜੀਤ, ਅਭਿਨੇਤਾ ਫਰਦੀਨ ਖਾਨ, ਜ਼ਾਇਦ ਖਾਨ ਆਪਣੀ ਪਤਨੀ ਨਾਲ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਮਿਸ ਦੀਵਾ ਯੂਨੀਵਰਸ 2018 ਨੇਹਲ ਚੁਡਾਸਮਾ, ਮਿਸਟਰ ਵਰਲਡ 2016 ਰੋਹਿਤ ਖੰਡੇਲਵਾਲ, ਮਸ਼ਹੂਰ ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ, ਅਭਿਨੇਤਰੀ ਪ੍ਰੀਤੀ ਝਾਂਗਿਆਨੀ ਅਤੇ ਵਿੰਦੂ ਦਾਰਾ ਸਿੰਘ ਨੇ ਵੀ ਹਰਨਾਜ਼ ਸੰਧੂ ਦੀ ਇਸ ਘਰ ਵਾਪਸੀ ਪਾਰਟੀ ਵਿੱਚ ਆਪਣੀ ਹਾਜ਼ਰੀ ਲਗਵਾਈ।

ਇਹ ਵੀ ਪੜੋ: ਮੌਨੀ ਰੋਏ ਨੇ ਸ਼੍ਰੀਲੰਕਾ ਦੇ ਬੀਚ 'ਤੇ ਬਿਤਾਇਆਂ ਸਮਾਂ, ਦੇਖੋ ਤਸਵੀਰਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.