ਮੁਬੰਈ: ਬਾਲੀਵੁੱਡ ਦੇ ਉੱਘੇ ਅਦਾਕਾਰ ਤੇ 'ਮੋਮ ਕੀ ਗੁੜੀਆ' ਫਿਲਮ ਦੇ ਮਸ਼ਹੂਰ ਅਦਾਕਾਰ ਰਤਨ ਚੋਪੜਾ ਦਾ ਕੈਂਸਰ ਕਾਰਨ ਬੀਤੇ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਇਸ ਦੀ ਪੁਸ਼ਟੀ ਰਤਨ ਚੋਪੜਾ ਦੀ ਗੋਦ ਲਈ ਕੁੜੀ ਅਨੀਤਾ ਨੇ ਕੀਤੀ। ਅਦਾਕਾਰ ਰਤਨ ਚੋਪੜਾ ਪਿਛਲੇ ਕਈ ਦਿਨਾਂ ਤੋਂ ਕੈਂਸਰ ਨਾਲ ਜੂਝ ਰਹੇ ਸੀ।
ਅਦਾਕਾਰ ਰਤਨ ਚੋਪੜਾ ਨੇ ਪੰਜਾਬ ਦੇ ਮਲੇਰਕੋਟਲਾ 'ਚ ਆਖਰੀ ਸਾਹ ਲਏ ਸੀ। ਅਦਾਕਾਰ ਰਤਨ ਚੋਪੜਾ ਗ਼ਰੀਬੀ ਵਾਲੇ ਸਮੇਂ ਚੋਂ ਲੰਘ ਰਹੇ ਸੀ ਉਨ੍ਹਾਂ ਕੋਲ ਦੋ ਵਕਤ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਸੀ। ਉਹ ਜ਼ਿਆਦਾਤਰ ਰੋਟੀ ਗੁਰਦੁਆਰਾ ਤੇ ਮੰਦਰ 'ਚ ਲੱਗਣ ਵਾਲੇ ਲੰਗਰ ਚੋਂ ਹੀ ਖਾਂਦੇ ਸੀ। ਰਤਨ ਚੋਪੜਾ ਕਾਫੀ ਸਮੇਂ ਤੋਂ ਪੰਚਕੂਲਾ ਦੇ ਸੈਕਟਰ 26 ਦੇ ਕਿਰਾਏ ਵਾਲੇ ਮਕਾਨ 'ਚ ਰਹਿੰਦੇ ਸੀ।
ਇਹ ਵੀ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਮੁੰਬਈ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ
'ਮੋਮ ਕੀ ਗੁੜੀਆ' ਫਿਲਮ ਕਰਨ ਤੋਂ ਬਾਅਦ ਰਤਨ ਚੋਪੜਾ ਨੂੰ ਕਰੀਬ 10 ਫਿਲਮਾਂ ਦੇ ਆਫਰ ਮਿਲੇ ਸੀ ਜਿਸ 'ਚ ਉਨ੍ਹਾਂ ਨੂੰ ਲੋਫ਼ਰ. ਆਇਆ ਸਾਵਨ ਝੂਮ ਕੇ, ਜੂਗਨੂੰ, ਵਰਗੀਆਂ ਫਿਲਮਾਂ ਦੇ ਆਫਰ ਆਏ ਸੀ। ਇਹ ਸਾਰੀ ਫਿਲਮਾਂ ਨੂੰ ਉਨ੍ਹਾਂ ਨੇ ਆਪਣੀ ਦਾਦੀ ਦੇ ਕਹਿਣ 'ਤੇ ਠੁਕਰਾ ਦਿੱਤੀਆਂ ਫਿਰ ਬਾਅਦ 'ਚ ਉਨ੍ਹਾਂ ਨੇ ਬਾਲੀਵੁੱਡ ਇੰਡਰਸਟਰੀ ਨੂੰ ਹੀ ਛੱਡ ਦਿੱਤਾ।