ਮੁੰਬਈ: ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨੇ ਆਖਿਰਕਾਰ ਵਿਆਹ ਦੀਆਂ ਖ਼ਬਰਾਂ ਨੂੰ ਸੱਚ ਕਰਦਿਆ ਫੇਰੇ ਲੈ ਲਏ ਹਨ। ਦੋਨਾਂ ਦੇ ਵਿਹ ਸਮਾਰੋਹ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਤਸਵੀਰਾਂ 'ਚ ਇਕ-ਦੂਜੇ ਦਾ ਹੱਥ ਫੜੀ ਫੇਰੇ ਲੈਂਦੇ ਦਿਖਾਈ ਦੇ ਰਹੇ ਹਨ।
ਫੋਟੋਆਂ ਵਾਇਰਲ ਹੋਣ ਤੋਂ ਬਾਅਦ ਨਵ ਵਿਆਹੀ ਜੋੜੀ ਨੂੰ ਬਾਲੀਵੁੱਡ ਸਟਾਰ ਅਤੇ ਫੈਨਸ ਵਲੋਂ ਵਧਾਈਆਂ ਦੇ ਕੂਮੈਂਟਸ ਆਉਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਵਰੁਣ ਦੇ ਵਿਆਹ ਦੀ ਫੋਟੋ ਵੁਮਪਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ।
ਸਾਲਾਂ ਤੋਂ ਸਨ ਰਿਲੇਸ਼ਨ 'ਚ
ਦੱਸ ਦੇਈਏ ਕਿ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਸਾਲਾਂ ਤੋਂ ਰਿਲੇਸ਼ਨ ਵਿੱਚ ਹਨ। ਵਰੁਣ ਅਤੇ ਨਤਾਸ਼ਾ ਛੇਵੀਂ ਕਲਾਸ ਤੋ ਦੋਸਤ ਰਹੇ ਹਨ। ਹਾਲ ਹੀ ਵਿੱਚ, ਕਰੀਨਾ ਕਪੂਰ ਖਾਨ ਦੇ ਚੈਟ ਸ਼ੋਅ 'ਵਟ ਵੂਮੈਨ ਵਾਂਟ' ਵਿੱਚ ਗੱਲ ਕਰਦਿਆਂ ਵਰੁਣ ਧਵਨ ਨੇ ਆਪਣੀ ਪ੍ਰੇਮ ਕਹਾਣੀ ਬਾਰੇ ਕਈ ਦਿਲਚਸਪ ਗੱਲਾਂ ਦਾ ਖੁਲਾਸਾ ਕੀਤਾ ਸੀ।
'ਕੁਲੀ ਨੰਬਰ 1' 'ਚ ਆਏ ਸਨ ਨਜ਼ਰ
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਵਰੁਣ ਧਵਨ ਹਾਲ ਹੀ ਵਿੱਚ, ਫਿਲਮ 'ਕੁਲੀ ਨੰਬਰ ਵਨ' ਵਿੱਚ ਨਜ਼ਰ ਆਏ ਸਨ। ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਇਸ ਫਿਲਮ ਵਿੱਚ ਸਾਰਾ ਅਲੀ ਖਾਨ, ਸ਼ਿਖਾ ਤਲਸਾਨੀਆ, ਪਰੇਸ਼ ਰਾਵਲ, ਰਾਜਪਾਲ ਯਾਦਵ ਅਤੇ ਕਈ ਹੋਰ ਸਿਤਾਰੇ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ।
ਇਹ ਵੀ ਪੜ੍ਹੋ: 'ਭਜਨ ਸਮਰਾਟ' ਨਰਿੰਦਰ ਚੰਚਲ ਦਾ ਦੇਹਾਂਤ, ਪ੍ਰਧਾਨ ਮੰਤਰੀ ਜਤਾਇਆ ਦੁੱਖ