ਮੁੰਬਈ: ਬਾਲੀਵੁੱਡ ਫ਼ਿਲਮ ਬਾਲਾ ਦਾ ਵਿਵਾਦ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਕਿਉਂਕਿ ਫ਼ਿਲਮ 'ਉਜੜਾ ਚਮਨ' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ 'ਬਾਲਾ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਫ਼ਿਲਮ ਨਿਰਮਾਤਾਵਾਂ ਨੇ ਆਪਸੀ ਸਹਿਮਤੀ ਕਰਦਿਆਂ ਉਜੜਾ ਚਮਨ ਦੀ ਰਿਲੀਜ਼ ਤਾਰੀਕ ਬਦਲ ਦਿੱਤੀ ਹੈ। ਪਹਿਲਾ ਇਹ ਫ਼ਿਲਮ 8 ਨਵੰਬਰ ਨੂੰ ਰਿਲੀਜ਼ ਹੋਣੀ ਪਰ ਹੁਣ ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਫ਼ਿਲਮ ਉਜੜਾ ਚਮਨ ਦਾ ਇੱਕ ਨਵਾਂ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ, "ਟਕਲੇ ਕੀ ਪਹਿਲੀ ਔਰ ਅਸਲੀ ਫ਼ਿਲਮ" ਦੇਖਣਯੋਗ ਹੋਵੇਗਾ ਕਿ ਇਸ ਵਿਵਾਦ ਤੋਂ ਬਾਅਦ ਫ਼ਿਲਮ ਬਾਕਸ ਆਫ਼ਿਸ ਚੰਗਾ ਪ੍ਰਦਰਸ਼ਨ ਕਰ ਪਾਉਂਦੀ ਹੈ ਕਿ ਨਹੀਂ?
ਕੀ ਸੀ ਮਾਮਲਾ?
ਦਰਅਸਲ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਫ਼ਿਲਮ 'ਬਾਲਾ' ਦੇ ਨਿਰਦੇਸ਼ਕ ਦਿਨੇਸ਼ ਵਿਜਨ ਨੇ ਕੌਪੀਰਾਈਟ ਕਾਨੂੰਨ ਦਾ ਉਲੰਘਣਾ ਕੀਤੀ ਹੈ। ਸੁਪਰੀਮ ਕੋਰਟ 4 ਨਵੰਬਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗੀ। ਦੱਸ ਦਈਏ ਕਿ ਉਜੜਾ ਚਮਨ ਦੇ ਨਿਰਮਾਤਾ ਫ਼ਿਲਮ ਬਾਲਾ 'ਤੇ ਕੌਪੀਰਾਈਟ ਦਾ ਉਲੰਘਣਾ ਦਾ ਦੋਸ਼ ਲਗਾ ਰਹੇ ਹਨ।