ETV Bharat / sitara

ਜਾਣੋ ਫ਼ਿਲਮ 'ਗਲੀ ਬੁਆਏ' ਦੀ ਕਿੰਨੀ ਹੋ ਚੁੱਕੀ ਹੈ ਕਮਾਈ ? - Zoya akhtar

ਫ਼ਿਲਮ 'ਗਲੀ ਬੁਆਏ' ਹੁਣ ਤੱਕ 134.21 ਕਰੋੜ ਦਾ ਕਾਰੋਬਾਰ ਕਰ ਲਿਆ ਹੈ , ਇਹ ਫ਼ਿਲਮ ਆਲੀਆ ਭੱਟ ਸਭ ਤੋਂ ਹਿੱਟ ਫ਼ਿਲਮ ਸਾਬਿਤ ਹੋਈ ਹੈ। ਨਿਰਦੇਸ਼ਕ ਜੋਇਆ ਅਖ਼ਤਰ ਨੇ ਇਸ ਫ਼ਿਲਮ ਦੇ ਨਾਲ 100 ਕਰੋੜ ਕਲੱਬ 'ਚ ਐਂਟਰੀ ਕੀਤੀ ਹੈ।

author img

By

Published : Mar 6, 2019, 12:54 PM IST

ਮੁੰਬਈ : ਫ਼ਿਲਮ 'ਗਲੀ ਬੁਆਏ' ਤੀਸਰੇ ਹਫ਼ਤੇ 'ਚ ਪਹੁੰਚ ਗਈ ਹੈ, ਹੁਣ ਤੱਕ ਦੀ ਜੇਕਰ ਇਸ ਫ਼ਿਲਮ ਦੀ ਕਮਾਈ ਵੱਲ ਦੇਖੀਏ ਤਾਂ ਸੋਮਵਾਰ ਨੂੰ ਇਸ ਫ਼ਿਲਮ ਨੇ 1.28 ਕਰੋੜ ਰੁਪਏ ਕਮਾਏ ਹਨ। ਬੇਸ਼ੱਕ ਛੁੱਟੀ ਵਾਲਾ ਵੀਕੈਂਡ ਸੀ ,ਪਰ ਉਸ ਹਿਸਾਬ ਦੇ ਨਾਲ ਫ਼ਿਲਮ ਦੀ ਕਮਾਈ ਘੱਟ ਹੈ।
ਦੱਸਣਯੋਗ ਹੈ ਕਿ ਫ਼ਿਲਮ ਨੇ ਪਹਿਲੇ ਤਿੰਨ ਦਿਨਾਂ 'ਚ 5.83 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਇਸ ਫ਼ਿਲਮ ਦੀ ਕੁੱਲ੍ਹ ਕਮਾਈ 134.21 ਕਰੋੜ ਰੁਪਏ ਹੋ ਗਈ ਹੈ। ਫਿਲਮ ਨੇ ਆਪਣੀ ਲਾਗਤ ਤੋਂ ਕਰੀਬ 100 ਕਰੋੜ ਜ਼ਿਆਦਾ ਵਸੂਲੇ ਹਨ।
ਇਸ ਵੇਲੇ ਫ਼ਿਲਮ ਬਹੁਤ ਹੀ ਘੱਟ ਸਕਰੀਨਾਂ 'ਤੇ ਚੱਲ ਰਹੀ ਹੈ,ਦੱਸ ਦਈਏ ਕਿ ਇਹ ਫ਼ਿਲਮ ਆਲੀਆ ਭੱਟ ਦੀ ਸਭ ਤੋਂ ਹਿੱਟ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਰਾਜੀ ਟਾਪ 'ਤੇ ਸੀ। ਫ਼ਿਲਮ ਦਾ ਮੁਕਾਬਲਾ 'ਟੋਟਲ ਧਮਾਲ' 'ਤੇ 'ਉੜੀ' ਵਿਚਕਾਰ ਟੱਕਰ ਦਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਨੇ ਇਕ ਹਫ਼ਤੇ 'ਚ 100 ਕਰੋੜ ਦਾ ਕਾਰੋਬਾਰ ਕਰ ਲਿਆ ਸੀ।
ਦੱਸ ਦਈਏ ਕਿ ਇਹ ਨਿਰਦੇਸ਼ਕ ਜੋਇਆ ਅਖ਼ਤਰ ਦੀ ਸਭ ਤੋਂ ਹਿੱਟ ਫਿਲਮ ਬਣ ਗਈ ਹੈ। ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਟ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਸੀ, ਜਿਸ ਨੇ 90.27 ਕਰੋੜ ਰੁਪਏ ਕਮਾਏ ਸਨ। 'ਗਲੀ ਬੁਆਏ' ਨਾਲ ਉਨ੍ਹਾਂ ਨੇ ਪਹਿਲੀ ਵਾਰ 100 ਕਰੋੜ ਕਲੱਬ 'ਚ ਐਂਟਰੀ ਕਰ ਲਈ ਹੈ।
ਫ਼ਿਲਮ 'ਗਲੀ ਬੁਆਏ' ਦੀ ਸਮੀਖਿਆਵਾਂ ਵੱਲ ਨਜ਼ਰ ਮਾਰੀਏ ਤਾਂ ਇਸ ਨੂੰ ਔਸਤਨ 3.5 ਤੋਂ 4 ਰੇਟਿੰਗ ਪੁਆਇੰਟ ਮਿਲੇ। ਚੰਗੀ ਫਿਲਮ ਹੈ, ਜਿਸ ਨੂੰ ਵੇਖਣ ਵਾਲੇ ਵੀ ਪਸੰਦ ਕਰ ਰਹੇ ਹਨ। ਭਾਰਤ 'ਚ ਇਸ ਨੂੰ 350 ਸਕਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ। ਵਿਦੇਸ਼ 'ਚ ਇਸ ਨੂੰ 751 ਸਕਰੀਨਾਂ ਮਿਲੀਆਂ ਸਨ। ਇਸ ਤਰ੍ਹਾਂ ਵਰਲਡਵਾਈਡ ਟੋਟਲ 4101 ਸਕਰੀਨਾਂ 'ਤੇ ਇਹ ਫਿਲਮ ਵਿਖਾਈ ਗਈ। ਜੋਇਆ ਨੇ ਇਸ ਤੋਂ ਪਹਿਲਾਂ ' ਦਿਲ ਧੜਕਨੇ ਦੋ' 'ਜਿੰਦਗੀ ਨਾ ਮਿਲੇਗੀ ਦੁਬਾਰਾ' ਤੇ 'ਲੱਕ ਬਾਏ ਚਾਂਸ' ਬਣਾਈ ਹੈ। ਇਸ ਫਿਲਮ ਦੀ ਲੰਬਾਈ 155 ਮਿੰਟ ਹੈ। ਇਸ ਫਿਲਮ ਨੂੰ ਇਸ ਹਫ਼ਤੇ ਪੰਜ ਕਰੋੜ ਹੋਰ ਮਿਲ ਸਕਦੇ ਹਨ।

undefined

Intro:Body:

ਮੁੰਬਈ : ਰਣਵੀਰ ਸਿੰਘ ਤੇ ਆਲੀਆ ਭੱਟ ਦੀ 'ਗਲੀ ਬੁਆਏ' ਦਾ ਤੀਜਾ ਹਫ਼ਤਾ ਚੱਲ ਰਿਹਾ ਹੈ। ਸੋਮਵਾਰ ਨੂੰ ਇਸ ਨੇ 1.28 ਕਰੋੜ ਰੁਪਏ ਕਮਾਏ ਹਨ। ਛੁੱਟੀ ਦੇ ਲਿਹਾਜ਼ ਨਾਲ ਇਹ ਕਮਾਈ ਘੱਟ ਹੈ। ਉਂਜ ਇਸ ਦਾ ਹਫ਼ਤਾ ਵਧੀਆ ਰਿਹਾ ਸੀ ਤੇ ਫਿਲਮ ਨੇ ਤਿੰਨ ਦਿਨਾਂ 'ਚ 5.83 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਕੁੱਲ ਕਮਾਈ 134.21 ਕਰੋੜ ਰੁਪਏ ਹੋ ਗਈ ਹੈ। ਫਿਲਮ ਨੇ ਆਪਣੀ ਲਾਗਤ ਤੋਂ ਕਰੀਬ 100 ਕਰੋੜ ਜ਼ਿਆਦਾ ਵਸੂਲੇ ਹਨ।

ਹੁਣ ਇਹ ਬੇਹੱਦ ਘੱਟ ਸਕਰੀਨਾਂ 'ਤੇ ਹੀ ਚੱਲ ਰਹੀ ਹੈ। ਇਹ ਆਲੀਆ ਭੱਟ ਦੀ ਸਭ ਤੋਂ ਹਿੱਟ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਰਾਜੀ ਟਾਪ 'ਤੇ ਸੀ। ਉਂਜ 'ਟੋਟਲ ਧਮਾਲ' ਤੇ 'ਉੜੀ' ਦਰਮਿਆਨ ਇਹ ਫਿਲਮ ਜਿਵੇਂ ਤਿਵੇਂ ਕਮਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਦੇ ਇਕ ਹਫ਼ਤੇ ਦੀ ਦੌੜ, 100 ਕਰੋੜ ਨਾਲ ਪੂਰੀ ਹੋਈ ਸੀ। ਇਸ ਨੂੰ ਅੱਠ ਦਿਨ ਲੰਮਾ ਹਫ਼ਤਾ ਮਿਲਿਆ ਸੀ ਕਿਉਂਕਿ ਇਹ ਵੀਰਵਾਰ ਨੂੰ ਰਿਲੀਜ਼ ਹੋਈ ਸੀ। ਇਹ ਨਿਰਦੇਸ਼ਕ ਜੋਇਆ ਅਖਤਰ ਦੀ ਸਭ ਤਂ ਹਿੱਟ ਫਿਲਮ ਬਣ ਗਈ ਹੈ। ਉਨ੍ਹਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਹਿੱਟ ਫਿਲਮ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਹੈ, ਜਿਸ ਨੇ 90.27 ਕਰੋੜ ਰੁਪਏ ਕਮਾਏ ਸਨ। 'ਗਲੀ ਬੁਆਏ' ਨਾਲ ਉਨ੍ਹਾਂ ਨੇ ਪਹਿਲੀ ਵਾਰ 100 ਕਰੋੜ ਕਲੱਬ 'ਚ ਐਂਟਰੀ ਕੀਤੀ।

ਵੱਡੇ ਸ਼ਹਿਰਾਂ 'ਚ ਇਸ ਨੇ ਚੰਗੀ ਕਮਾਈ ਕੀਤੀ ਹੈ। ਸਮੀਖਿਆਵਾਂ 'ਚ ਇਸ ਨੂੰ ਔਸਤਨ 3.5 ਤੋਂ 4 ਰੇਟਿੰਗ ਪੁਆਇੰਟ ਮਿਲੇ। ਚੰਗੀ ਫਿਲਮ ਹੈ, ਜਿਸ ਨੂੰ ਵੇਖਣ ਵਾਲੇ ਵੀ ਪਸੰਦ ਕਰ ਰਹੇ ਹਨ। ਭਾਰਤ 'ਚ ਇਸ ਨੂੰ 350 ਸਕਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ। ਵਿਦੇਸ਼ 'ਚ ਇਸ ਨੂੰ 751 ਸਕਰੀਨਾਂ ਮਿਲੀਆਂ ਸਨ। ਇਸ ਤਰ੍ਹਾਂ ਵਰਲਡਵਾਈਡ ਟੋਟਲ 4101 ਸਕਰੀਨਾਂ 'ਤੇ ਇਹ ਫਿਲਮ ਵਿਖਾਈ ਗਈ। ਜੋਇਆ ਨੇ ਇਸ ਤੋਂ ਪਹਿਲਾਂ ' ਦਿਲ ਧੜਕਨੇ ਦੋ' 'ਜਿੰਦਗੀ ਨਾ ਮਿਲੇਗੀ ਦੁਬਾਰਾ' ਤੇ 'ਲੱਕ ਬਾਏ ਚਾਂਸ' ਬਣਾਈ ਹੈ। ਇਸ ਫਿਲਮ ਦੀ ਲੰਬਾਈ 155 ਮਿੰਟ ਹੈ। ਇਸ ਫਿਲਮ ਨੂੰ ਇਸ ਹਫ਼ਤੇ ਪੰਜ ਕਰੋੜ ਹੋਰ ਮਿਲ ਸਕਦੇ ਹਨ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.