ਮੁੰਬਈ: ਭਾਰਤ ਦੇ ਸਾਬਕਾ ਸੇਲੇਕਟਰ ਸਰਨਦੀਪ ਸਿਂਘ ਨੇ ਕਿਹਾ ਹੈ ਕਿ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੇਸ਼ਕ ਬਹੁਤ ਹੀ ਗੁੱਸੇ ਵਾਲੇ ਹਨ ਪਰ ਉਹ ਬਹੁਤ ਹੀ ਵਧੀਆ ਸਰੋਤੇ ਹਨ। ਹਾਲ ਹੀ ਚ ਸਰਨਦੀਪ ਸਿੰਘ ਆਪਣੇ ਇੰਟਰਵੀਉ ’ਚ ਕਿਹਾ ਹੈ ਕਿ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਮੁਬੰਈ ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ’ਚ ਕੋਈ ਨੌਕਰ ਨਹੀਂ ਹੈ।
ਵਿਰਾਟ ਦੇ ਘਰ ਨਹੀਂ ਹੈ ਕੋਈ ਨੌਕਰ
ਸਰਨਦੀਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਸਟੇਟਸ ਵੇਖ ਕੇ ਕੋਈ ਭਰੋਸਾ ਨਹੀਂ ਕਰੇਗਾ ਕਿ ਉਨ੍ਹਾਂ ਦੇ ਘਰ ਚ ਕੋਈ ਨੌਕਰ ਨਹੀਂ ਹੈ। ਸਾਬਕਾ ਭਰਾਤੀ ਆਫ ਸਪੀਨਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਸੀ ਤਾਂ ਉਹ ਖੁਦ ਘਰ ਦੇ ਸਾਰੇ ਕੰਮ ਕਰਦੇ ਸੀ। ਇਹ ਗੱਲ ਕੋਹਲੀ ਦੇ ਫੈਨਜ਼ ਲਈ ਬਹੁਤ ਹੀ ਹੈਰਾਨ ਕਰਨ ਦੇਣ ਵਾਲੀ ਹੈ।
ਜ਼ਮੀਨ ਨਾਲ ਜੁੜੇ ਹਨ ਵਿਰਾਟ ਕੋਹਲੀ
ਇਸ ਤੋਂ ਇਲਾਵਾ ਸਰਨਦੀਪ ਨੇ ਇਹ ਵੀ ਦੱਸਿਆ ਕਿ, "ਉਨ੍ਹਾਂ ਦੇ ਘਰ ਨੌਕਰ ਨਹੀਂ ਹੈ ਉਹ ਅਤੇ ਉਨ੍ਹਾਂ ਦੀ ਪਤਨੀ ਖੁਦ ਖਾਣਾ ਪਰੋਸਦੇ ਹਨ, ਹੋਰ ਕੀ ਚਾਹੀਦਾ ਹੈ ?" ਤੁਹਾਨੂੰ ਵਿਰਾਟ ਹਮੇਸ਼ਾ ਤੁਹਾਡੇ ਨਾਲ ਬੈਠਦੇ ਹਨ, ਗੱਲ ਕਰਦੇ ਹਨ ਤੁਹਾਡੇ ਨਾਲ ਬਾਹਰ ਖਾਣਾ ਖਾਂਦੇ ਹਨ। ਹੋਰ ਸਾਰੇ ਖਿਡਾਰੀ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਹਨ ਉਹ ਜ਼ਮੀਨ ਨਾਲ ਜੁੜੇ ਇਨਸਾਨ ਹਨ।
ਮੈਦਾਨ ’ਚ ਵਿਰਾਟ ਦਾ ਦੂਜਾ ਚਰਿੱਤਰ
ਸਾਬਕਾ ਕ੍ਰਿਕੇਟਰ ਨੇ ਦੱਸਿਆ ਕਿ ਕੋਹਲੀ ਮੈਦਾਨ ’ਚ ਇੱਕ ਅਲਗ ਚਰਿੱਤਰ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕਿਉਂ ਕੋਹਲੀ ਹਮੇਸ਼ਾ ਗੁੱਸੇ ’ਚ ਰਹਿੰਦੇ ਹਨ, ਉਨ੍ਹਾਂ ਨੇ ਕਿਹਾ ਕਿ ਮੈਦਾਨ ਚ ਉਨ੍ਹਾਂ ਨੂੰ ਅਜਿਹਾ ਰਹਿਣਾ ਪੈਂਦਾ ਹੈ ਕਿਉਂਕਿ ਉਹ ਕਪਤਾਨ ਹਨ। ਉਨ੍ਹਾਂ ਨੂੰ ਹਮੇਸ਼ਾ ਪ੍ਰੇਸ਼ਰ ਹੈਂਡਲ ਕਰਨਾ ਹੁੰਦਾ ਹੈ ਅਤੇ ਉਸ ਮਾਹੌਲ ਚ ਫੈਸਲੇ ਲੈਣੇ ਹੁੰਦੇ ਹਨ।