ਮੁੰਬਈ: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦਾ ਬੇਟਾ ਤੈਮੂਰ ਅਲੀ ਖ਼ਾਨ ਇੰਟਰਨੈਟ ਉੱਤੇ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਇਸ ਵਾਰ ਤੈਮੂਰ ਦੀ ਇੱਕ ਵੀਡੀਓ ਸੁਰਖੀਆਂ ਬਟੋਰ ਰਹੀ ਹੈ।
- View this post on Instagram
Family affair ❤️ #newbrandshoot #vectuspipes #vectustanks @versis_entertainment
">
ਇਸ ਵੀਡੀਓ ਵਿੱਚ ਤੈਮੂਰ ਏਅਰ ਬਲੋਅਰ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤੈਮੂਰ ਦਾ ਇਹ ਵੀਡੀਓ ਉਸ ਦੇ ਫੈੱਨਜ਼ ਕਲੱਬ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੈਮੂਰ ਕਰੀਨਾ ਅਤੇ ਸੈਫ ਦੇ ਫ਼ੋਟੋਸ਼ੂਟ ਦੌਰਾਨ ਸੈੱਟ ‘ਤੇ ਮਸਤੀ ਕਰ ਰਹੇ ਹਨ।
ਹੋਰ ਪੜ੍ਹੋ: ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ 'ਮੋਟੀ ਮੋਟੀ ਅੱਖ' ਹੋਇਆ ਰਿਲੀਜ਼
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਫੈੱਨ ਕਲੱਬ ਨੇ ਕੈਪਸ਼ਨ ਵਿੱਚ ਲਿਖਿਆ, “ਤੈਮੂਰ ਅਲੀ ਖ਼ਾਨ ਆਪਣੇ ਮਾਪਿਆਂ ਲਈ ਸ਼ੂਟਿੰਗ ਦੇ ਸੈੱਟ ‘ਤੇ ਮਸਤੀ ਕਰਦੇ ਹੋਏ।” ਤੈਮੂਰ ਦੀ ਇਹ ਵੀਡੀਓ ਪ੍ਰਸ਼ੰਸਕ ਕਾਫ਼ੀ ਪਸੰਦ ਆ ਰਹੀ ਹੈ ਤੇ ਇਸ ਉੱਤੇ ਪ੍ਰਸ਼ੰਸਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ।