ਗੋਆ: ਤਾਪਸੀ ਪੰਨੂੰ ਨੇ 50 ਵੇਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ 2019 (ਆਈਐਫ਼ਐਫ਼ਆਈ) ਦੇ 50 ਵੇਂ ਐਡੀਸ਼ਨ ਵਿੱਚ ਦਰਸ਼ਕਾਂ ਨੂੰ ਸੰਬੋਧਨ ਕੀਤਾ। ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਤਾਪਸੀ ਨੇ ਅੰਗਰੇਜੀ ਭਾਸ਼ਾ ਦੀ ਵਰਤੋਂ ਕੀਤੀ। ਦਰਸ਼ਕਾਂ ਵਿੱਚੋਂ ਕਿਸੇ ਇੱਕ ਨੇ ਤਾਪਸੀ ਨੂੰ ਕਿਹਾ ਕ੍ਰਿਪਾ ਕਰਕੇ ਹਿੰਦੀ ਦੀ ਵਰਤੋਂ ਕਰ ਲਵੋਂ ਤੁਸੀਂ ਉਸੇ ਹੀ ਭਾਸ਼ਾ 'ਚ ਫ਼ਿਲਮਾਂ ਕਰਦੇ ਹੋ।
ਇਸ ਗੱਲ ਦਾ ਜਵਾਬ ਦਿੰਦੇ ਹੋਏ ਤਾਪਸੀ ਨੇ ਕਿਹਾ, "ਮੈਂ ਤਾਂ ਹਿੰਦੀ 'ਚ ਗੱਲ ਕਰ ਲਵਾਂਗੀ, ਪਰ ਮੈਂ ਸਾਊਥ ਇੰਡੀਅਨ ਅਦਾਕਾਰਾ ਵੀ ਹਾਂ 'ਤੇ ਫ਼ੇਰ ਤੇਲਗੂ 'ਚ ਗੱਲ ਕਰਾਂ।"
- " class="align-text-top noRightClick twitterSection" data="">
ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਦੇ ਇਸ ਸੈਸ਼ਨ ਵਿੱਚ ਤਾਪਸੀ ਨੇ ਬਾਲੀਵੁੱਡ ਨੂੰ ਲੈ ਕੇ ਇੱਕ ਅਹਿਮ ਗੱਲ ਆਖੀ। ਉਸ ਨੇ ਕਿਹਾ ਕਿ ਅਦਾਕਾਰਾ ਨੂੰ ਅਦਾਕਾਰ ਨਾਲੋਂ ਘੱਟ ਫ਼ੀਸ ਮਿਲਦੀ ਹੈ। ਉਹ ਅੱਧ ਵੀ ਨਹੀਂ ਹੁੰਦੀ ਕਈ ਵਾਰ ਇੱਕ ਚੋਥਾਈ ਹਿੱਸਾ ਹੁੰਦਾ ਹੈ।
ਤਾਪਸੀ ਨੇ ਕਿਹਾ ਕਿ ਇਹ ਟ੍ਰੇਂਡ ਬਦਲ ਵੀ ਸਕਦਾ ਹੈ, ਜੇਕਰ ਬਾਕਸ ਆਫ਼ਿਸ 'ਤੇ ਔਰਤਾਂ ਦੇ ਵਿਸ਼ੇ 'ਤੇ ਬਣੀਆਂ ਫ਼ਿਲਮਾਂ ਨੂੰ ਲੋਕ ਵੇਖਣ ਜਾਣਗੇ 'ਤੇ ਔਰਤਾਂ ਨੂੰ ਵੀ ਮਰਦਾਂ ਜਿਨ੍ਹੀ ਤਰਜ਼ੀਹ ਦੇਣਗੇ।