ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰਕੇ ਸਭ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਕਾਰ ਦੀ ਮੌਤ ਤੋਂ ਹਰ ਕੋਈ ਦੁਖੀ ਹੈ। ਕੀ ਫੈਨ, ਕੀ ਬਾਲੀਵੁੱਡ, ਸਾਰੀਆਂ ਥਾਵਾਂ 'ਤੇ ਸੋਗ ਦਾ ਮਾਹੌਲ ਹੈ।
ਦੱਸ ਦੇਈਏ ਕਿ ਅਦਾਕਾਰ ਇੱਕ ਡੀਲਕਸ ਅਪਾਰਟਮੈਂਟ ਵਿੱਚ ਰਹਿੰਦੇ ਸਨ। ਉਸ ਡੀਲਕਸ ਅਪਾਰਟਮੈਂਟ 'ਚ ਕੁੱਲ ਮਿਲਾ ਕੇ 4 ਫਲੈਟ ਹਨ। ਸੁਸ਼ਾਂਤ ਉਸ ਅਪਾਰਟਮੈਂਟ ਵਿੱਚ ਰਹਿਣ ਲਈ ਮੋਟਾ ਕਿਰਾਇਆ ਅਦਾ ਕਰਦੇ ਸਨ। ਇੱਕ ਪਾਸੇ ਸੁਸ਼ਾਂਤ ਨੇ 12,90,000 ਰੁਪਏ ਡਿਪਾਸਿਟ ਜਮ੍ਹਾਂ ਕਰਵਾਏ ਸਨ, ਜਦਕਿ ਉਹ 4.51 ਲੱਖ ਰੁਪਏ ਮਹੀਨੇ ਦਾ ਕਿਰਾਇਆ ਅਦਾ ਕਰਦੇ ਸਨ। ਉਨ੍ਹਾਂ ਦੀ ਮੌਤ ਦਾ ਇੱਕ ਕਾਰਨ ਆਰਥਿਕ ਤੰਗੀ ਤੋਂ ਪਰੇਸ਼ਾਨੀ ਵੀ ਮਨ੍ਹੀ ਜਾ ਰਹੀ ਹੈ।
ਹੁਣ ਇਹ ਖੁਲਾਸਾ ਹੋਇਆ ਹੈ ਕਿ ਅਦਾਕਾਰ ਨੇ ਬਾਂਦਰਾ ਵਾਲਾ ਘਰ ਸਿਰਫ 6 ਮਹੀਨੇ ਪਹਿਲਾਂ ਕਿਰਾਏ 'ਤੇ ਲਿਆ ਸੀ, ਜਾਣਕਾਰੀ ਮੁਤਾਬਕ ਅਦਾਕਾਰ ਨੇ ਪਾਸ਼ ਪਾਲੀ ਹਿੱਲ ਖੇਤਰ ਦੇ ਦੋਹਰੇ ਫਲੈਟ ਵਿੱਚ ਦਸੰਬਰ 2022 ਤੱਕ ਸ਼ਿਫਟ ਹੋਣ ਲਈ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।
ਬਾਲੀਵੁੱਡ ਦੇ ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਸੋਮਵਾਰ ਨੂੰ ਮੁੰਬਈ 'ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਰਿਪੋਰਟ ਦੇ ਅਨੁਸਾਰ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਪਟਨਾ ਤੋਂ ਮੁੰਬਈ ਪਹੁੰਚ ਪਹੁੰਚਣਗੇ ਅਤੇ ਉਸ ਤੋਂ ਬਾਅਦ ਸੁਸ਼ਾਂਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।