ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਾਰਿਆਂ ਦਾ ਇੱਕ ਹੀ ਸਵਾਲ ਹੈ ਸੁਸ਼ਾਂਤ ਨੇ ਖੁਦਕੁਸ਼ੀ ਕਿਉਂ ਕੀਤੀ....
ਅਦਾਕਾਰ ਦੀ ਪੋਸਟਮਾਰਟਮ ਦੇ ਬਾਅਦ ਵਾਲੀ ਪਹਿਲੀ ਰਿਪੋਰਟ ਮੁਤਾਬਕ ਸੁਸ਼ਾਂਤ ਦੀ ਮੌਤ ਫਾਹਾ ਲੱਗਣ ਨਾਲ ਹੋਈ ਹੈ। ਉਨ੍ਹਾਂ ਦੀ ਘਰੋਂ ਮਿਲੀ ਮੈਡੀਕਲ ਰਿਪੋਰਟਾਂ ਮੁਤਾਬਕ ਸੁਸ਼ਾਂਤ ਡਿਪਰੈਸ਼ਨ ਤੇ ਮਾਨਸਿਕ ਤਣਾਅ ਨਾਲ ਜੂਝ ਰਹੇ ਸੀ।
ਪੁਲਿਸ ਨੇ ਦੱਸਿਆ ਕਿ ਸੁਸ਼ਾਂਤ ਦਾ ਇਲਾਜ ਚੱਲ ਰਿਹਾ ਸੀ ਪਰ ਡਾਕਟਰਾਂ ਦੀ ਦੱਸੀ ਹੋਈ ਦਵਾਈ ਨਹੀਂ ਲੈ ਰਹੇ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੇ ਅਕਾਊਂਟ 'ਚ ਪੈਸੇ ਦੀ ਕਮੀ ਨਹੀਂ ਸੀ ਨਾ ਹੀ ਉਹ ਆਰਥਿਕ ਤੌਰ 'ਤੇ ਤੰਗ ਸੀ।
ਸੁਸ਼ਾਂਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਰਿਆ ਚੱਕਰਵਤੀ ਤੇ ਉਸ ਦੇ ਕੌਮਨ ਫਰੈਂਡ ਮਹੇਸ਼ ਸ਼ੈਟੀ ਨੂੰ ਫੋਨ ਕੀਤਾ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਖ਼ਬਰਾਂ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਨੇ ਰਿਆ ਚੱਕਰਵਤੀ ਨਾਲ ਵਿਆਹ ਕਰਨਾ ਸੀ ਪਰ ਕੁਝ ਦਿਨਾਂ ਤੋਂ ਰਿਆ ਤੇ ਸੁਸ਼ਾਂਤ ਵਿਚਕਾਰ ਤਕਰਾਰ ਚੱਲ ਰਹੀ ਸੀ।
ਪੁਲਿਸ ਨੇ ਰਿਆ ਮਹੇਸ਼ ਉਸ ਦੀ ਐਕਸ ਗਰਲਫਰੈਂਡ ਅੰਕਿਤਾ ਲੋਖੰਡੇ ਤੇ ਪਿਛਲੇ 24 ਘੰਟਿਆਂ 'ਚ ਜਿੰਨੇ ਲੋਕ ਸੁਸ਼ਾਂਤ ਦੇ ਸੰਪਰਕ 'ਚ ਸੀ ਉਨ੍ਹਾਂ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੋਸਟਮਾਰਟਮ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਬਾਡੀ 'ਚ ਡਰੱਗ ਜਾਂ ਜ਼ਹਿਰ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਜ਼ਰੂਰੀ ਅੰਗਾਂ ਨੂੰ ਜੇਜੇ ਹਸਪਤਾਲ ਭੇਜ ਦਿੱਤਾ ਹੈ।