ਹੈਦਰਾਬਾਦ : ਬਾਲੀਵੁੱਡ ਸਿੰਗਰ ਤੇ ਅਦਾਕਾਰਾ ਸੋਫੀ ਚੌਧਰੀ (SOPHIE Chaudhary ) ਲੰਮੇਂ ਸਮੇਂ ਤੋਂ ਬਾਅਦ ਮੁੜ ਆਪਣੀ ਇੱਕ ਵੀਡੀਓ ਦੇ ਕਾਰਨ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਸੋਫੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੋਫੀ ਦੀ ਖੂਬਸੁਰਤੀ ਵੀ ਵੇਖੀ ਜਾ ਸਕਦੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਖ਼ੁਦ ਨੂੰ ਕੁੱਤੇ ਤੋਂ ਕਿਵੇਂ ਬਚਾਇਆ।
- " class="align-text-top noRightClick twitterSection" data="
">
ਇੱਕ ਕੁੱਤਾ ਉਸ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਸੋਫੀ ਨੇ ਆਪਣੇ ਪਾਲਤੂ ਕਤੂਰੇ ਨੂੰ ਗੱਡੀ ਦੀ ਪਿਛਲੀ ਸੀਟ ਤੋਂ ਚੁੱਕ ਕੇ ਗੋਦ ਵਿੱਚ ਲੈ ਲਿਆ। ਇਸ ਦੌਰਾਨ ਸੜਕ ਕਿਨਾਰ ਖੜ੍ਹਾ ਇੱਕ ਹੋਰ ਕੁੱਤਾ ਉਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਵੇਖ ਕੇ ਅਦਾਕਾਰਾ ਮੁਸਕਰਾਉਂਦੀ ਹੋਈ ਨਜ਼ਰ ਆਈ।
ਵਾਇਰਲ ਹੋ ਰਹੇ ਵੀਡੀਓ ਵਿੱਚ, ਸੋਫੀ ਚੌਧਰੀ ਜਿਮ ਦੀ ਪੋਸ਼ਾਕ ਵਿੱਚ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੇ ਫੈਨਜ਼ ਵੱਲੋਂ ਸੋਫੀ ਦੀ ਇਸ ਵੀਡੀਓ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਾਈਲੀ ਜੇਨਰ ਦਾ ਨਹੀਂ ਵੇਖਿਆ ਹੋਵੇਗਾ ਅਜਿਹਾ ਅੰਦਾਜ਼, ਵੇਖੋ ਤਸਵੀਰਾਂ