ETV Bharat / sitara

ਸੋਨੂੰ ਸੂਦ ਰਿਆਲਟੀ ਸ਼ੋਅ ਕੰਟੇਸਟੇਂਟ ਦੇ ਪੂਰੇ ਪਿੰਡ ਨੂੰ ਲੌਕਡਾਊਨ ਤੱਕ ਦੇਣਗੇ ਰਾਸ਼ਨ - ਕੰਟੇਸਟੇਂਟ ਉਦੈ ਰਾਜ

ਸੋਨੂੰ ਸੂਦ ਨੂੰ ਨੀਮਚ ਦੇ ਕੰਟੇਸਟੇਂਟ ਉਦੈ ਰਾਜ ਨੇ ਆਪਣੇ ਪਿੰਡ ਦੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੂੰ ਪੂਰੀ ਝੁੱਗੀ ਬਸਤੀ ਦੇ ਰਾਸ਼ਨ ਦੇ ਇੰਤਜ਼ਾਮ ਕਰਨ ਦਾ ਵਾਅਦਾ ਕਰ ਦਿੱਤਾ।

ਫ਼ੋਟੋ
ਫ਼ੋਟੋ
author img

By

Published : May 3, 2021, 11:17 AM IST

Updated : May 3, 2021, 1:43 PM IST

ਨੀਮਚ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਚੰਗੇ ਮਨੁੱਖ ਵੀ ਹਨ। ਸੋਨੂੰ ਸੂਦ ਜ਼ਰੂਰਤਮੰਦ ਲੋਕਾਂ ਦੇ ਲਈ ਹਮੇਸ਼ਾ ਖੜੇ ਰਹਿੰਦੇ ਹੈ। ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਅਜਿਹੇ ਵਿੱਚ ਕਈ ਥਾਵਾਂ ਉੱਤੇ ਲੌਕਡਾਊਨ ਲੱਗ ਗਿਆ ਹੈ। ਗਰੀਬ ਮਜ਼ਦੂਰ ਦੁਖੀ ਹਨ। ਸੋਨੂੰ ਸੂਦ ਨੂੰ ਨੀਮਚ ਦੇ ਕੰਟੇਸਟੇਂਟ ਉਦੈ ਰਾਜ ਨੇ ਆਪਣੇ ਪਿੰਡ ਦੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਪੂਰੀ ਝੁੱਗੀ ਬਸਤੀ ਦੇ ਰਾਸ਼ਨ ਦੇ ਇੰਤਜ਼ਾਮ ਕਰਨ ਦਾ ਵਾਅਦਾ ਕੀਤਾ ਹੈ।

ਵੇਖੋ ਵੀਡੀਓ

ਉਦੈ ਰਾਜ ਦੇ ਜ਼ਜਬੇ ਦੇ ਦੀਵਾਨੇ ਹੋਏ ਸੋਨੂੰ ਸੂਦ

ਨੀਮਚ ਸ਼ਹਿਰ ਦੀ ਏਕਤਾ ਕਾਲੋਨੀ ਝੁੱਗੀ ਬਸਤੀ ਦੇ ਡਾਂਸਰ ਉਦੈ ਰਾਜ ਦੇ ਜ਼ਜਬੇ ਅਤੇ ਸੰਘਰਸ਼ ਨੂੰ ਦੇਖ ਕੇ ਲੌਕਡਾਊਨ ਦੇ ਦੌਰਾਨ ਬਣੇ ਗਰੀਬਾਂ ਦੇ ਮਸੀਹਾ ਅਦਾਕਾਰ ਸੋਨੂੰ ਸੂਦ ਦੀ ਵੀ ਅੱਖਾਂ ਚੋਂ ਹੰਝੂ ਆ ਗਏ। ਸੋਨੂੰ ਸੂਦ ਨੇ ਰਿਆਲਟੀ ਸ਼ੋਅ ਡਾਂਸ ਦੀਵਾਨੇ ਦੇ ਮੰਚ ਉੱਤੇ ਨੀਮਚ ਦੇ ਉਦੈ ਰਾਜ ਦਾ ਡਾਂਸ ਦੇਖਣ ਦੇ ਬਾਅਦ ਉਨ੍ਹਾਂ ਦੀ ਕਹਾਣੀ ਸੁਣੀ ਅਤੇ ਉਹ ਭਾਵੁਕ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਕੰਟੇਸਟੇਂਟ ਦੇ ਨਾਲ ਪੂਰੀ ਬਸਤੀ ਦੀ ਮਦਦ ਕਰਨ ਦਾ ਵਾਅਦਾ ਕੀਤਾ ਕਿ ਉਹ ਲੌਕਡਾਊਨ ਦੇ ਦੌਰਾਨ ਸਾਰਿਆਂ ਦੇ ਰਾਸ਼ਨ ਦੀ ਵਿਵਸਥਾ ਕਰਨਗੇ।

ਇਹ ਵੀ ਪੜ੍ਹੋ:ਕੋਵਿਡ 'ਚ ਕੁਮਾਰ ਸਾਨੂੰ ਨੇ ਇੱਕ ਦੂਜੇ ਦੀ ਮਦਦ ਕਰਨ ਦੀ ਕੀਤੀ ਅਪੀਲ

ਕੰਟੇਸਟੇਂਟ ਉਦੈ ਰਾਜ ਨੇ ਦੱਸੀ ਸੋਨੂੰ ਸੂਦ ਦੇ ਸਾਹਮਣੇ ਸਮੱਸਿਆ

ਦਰਅਸਲ ਡਾਂਸ ਦੀਵਾਨੇ ਦੇ ਸਪੈਸ਼ਲ ਕਿਸ਼ਤ ਵਿੱਚ ਸੋਨੂੰ ਸੂਦ ਨੇ ਮਾਧੂਰੀ ਦਿਕਸ਼ਿਤ ਦੀ ਥਾਂ ਲਈ। ਜਿਸ ਵਿੱਚ ਨੋਰਾ ਫਤੇਹੀ ਵੀ ਉਨ੍ਹਾਂ ਦੇ ਨਾਲ ਰਹੀ। ਸ਼ੋਅ ਦੇ ਦੌਰਾਨ ਨੀਮਚ ਦਾ ਨਾਂਅ ਰੋਸ਼ਨ ਕਰਨ ਵਾਲੇ ਉਦੈ ਦੀ ਕਹਾਣੀ ਸੋਨੂ ਸੂਦ ਨੇ ਸੁਣੀ ਅਤੇ ਉਹ ਭਾਵੁਕ ਹੋ ਗਏ। ਸ਼ੋਅ ਦੇ ਦੌਰਾਨ ਉਦੈ ਰਾਜ ਨੇ ਸੋਨੂੰ ਸੂਦ ਨੂੰ ਦੱਸਿਆ ਉਹ ਨੀਮਚ ਦੇ ਇੱਕ ਬਸਤੀ ਏਕਤਾ ਕਾਲੋਨੀ ਤੋਂ ਆਉਂਦੇ ਹੈ ਜਿਨ੍ਹਾਂ ਦੀ ਜਿੰਦਗੀ ਪ੍ਰਤੀ ਦਿਨ ਮੇਹਨਤਾਨੇ ਉੱਤੇ ਨਿਰਭਰ ਹੈ। ਸ਼ੋਅ ਦੌਰਾਨ ਸੋਨੂੰ ਨੂੰ ਲੌਕਡਾਊਨ ਕਾਰਨ ਪੂਰੀ ਬਸਤੀ ਵਿੱਚ ਰੋਜਗਾਰ ਦੀ ਕਮੀ ਅਤੇ ਰੋਜਾਨਾਂ ਮਜ਼ਦੂਰੀ ਪ੍ਰਭਾਵਿਤ ਹੋਣ ਦੀ ਗੱਲ ਕਹੀ।

ਕਲਾਕਾਰ ਨੇ ਧਾਗੇ ਤੋਂ ਬਣਾਈ ਸੋਨੂੰ ਸੂਦ ਦੀ ਕਲਾਕ੍ਰਤੀ, ਅਦਾਕਾਰ ਨੇ ਘਰ ਵਿੱਚ ਸਜਾਈ

ਉਦੈ ਨੇ ਦੱਸਿਆ ਕਿ ਬਸਤੀ ਵਿੱਚ ਲੋਕਾਂ ਨੂੰ ਰੋਜ਼ਾਨਾ ਰੋਟੀ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਬਸ ਫਿਰ ਕੀ ਸੀ ਸੋਨੂੰ ਵੀ ਭਾਵੁਕ ਹੋ ਗਏ। ਸੋਨੂੰ ਸੂਦ ਦੇ ਮਦਦ ਦੇ ਬਿਆਨ ਦੇ ਬਾਅਦ ਨੀਮਚ ਦੇ ਲੋਕ ਨੁਮਾਇੰਦੇ ਅਤੇ ਪ੍ਰਸ਼ਾਸਨ 'ਤੇ ਵੀ ਸਵਾਲ ਖੜੇ ਹੋ ਗਏ। ਕੀ ਨੀਮਚ ਦੇ ਲੋਕ ਨੁਮਾਇੰਦੇ ਅਤੇ ਪ੍ਰਸ਼ਾਸਨ ਵਿੱਚ ਇੰਨੀ ਸਮਰਥਾ ਨਹੀਂ ਹੈ ਕਿ ਉਹ ਗਰੀਬ ਬਸਤੀ ਵਾਲਿਆਂ ਦੀ ਮਦਦ ਕਰ ਸਕੇ।

Last Updated : May 3, 2021, 1:43 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.