ਨਵੀਂ ਦਿੱਲੀ: ਸੋਨਾਕਸ਼ੀ ਸਿਨਹਾ ਵੀ ਆਪਣੇ ਦੋਸਤਾਂ ਨੂੰ ਯਾਦ ਕਰ ਰਹੀ ਹੈ। ਤਾਲਾਬੰਦੀ ਦੌਰਾਨ ਘਰ ਅੰਦਰ ਬੈਠਣ ਨੂੰ ਮਨ ਨਹੀਂ ਕਰਦਾ, ਪਰ ਉਨ੍ਹਾਂ ਦਾ ਮੰਨਣਾ ਇਹ ਹੈ ਕਿ, "ਘਰ ਅੰਦਰ ਰਹਿ ਕੇ ਅਸੀਂ ਵਾਇਰਸ ਫੈਲਣ ਤੋਂ ਰੋਕ ਸਕਦੇ ਹਾਂ।" ਮਹਾਂਮਾਰੀ ਦੌਰਾਨ ਅਦਾਕਰਾ ਆਪਣੇ ਅਜ਼ੀਜ਼ਾਂ ਨਾਲ ਘਰ ਰਹਿਣਾ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ।
- " class="align-text-top noRightClick twitterSection" data="
">
ਜਦੋਂ ਤਾਲਾਬੰਦੀ ਦੌਰਾਨ ਸਭ ਤੋਂ ਮੁਸ਼ਕਲ ਕੰਮਾਂ ਬਾਰੇ ਪੁੱਛਿਆ ਗਿਆ ਤਾਂ ਸੋਨਾਕਸ਼ੀ ਨੇ ਕਿਹਾ ਕਿ, "ਕੁਝ ਵੀ ਨਹੀਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਪਰਿਵਾਰ ਨਾਲ ਘਰ ਵਿੱਚ ਸਮਾਂ ਬਤੀਤ ਕਰ ਰਹੀ ਹਾਂ। ਜਦੋਂ ਅਸੀ ਆਪਣੇ ਆਲੇ-ਦੁਆਲੇ ਵੇਖਦੇ ਹਾਂ ਤਾਂ ਉਹ ਲੋਕ ਦਿਖਾਈ ਦਿੰਦੇ ਹਨ ਜੋ ਆਪਣੇ ਘਰ ਪਰਿਵਾਰ ਤੋਂ ਦੂਰ ਬੈਠੇ ਹਨ। ਉਨ੍ਹਾਂ ਲਈ ਬਹੁਤ ਸਾਰੀਆਂ ਚੁਣੌਤੀਆਂ ਉਨ੍ਹਾਂ ਦੇ ਸਾਹਮਣੇ ਹਨ, ਮੈਂ ਜਿੰਨਾ ਹੋ ਸਕੇ ਉਨ੍ਹਾਂ ਦੀ ਮਦਦ ਕਰਾਂਗੀ।"
ਸੋਨਾਕਸ਼ੀ ਨੇ ਕਿਹਾ ਕਿ ਅਸੀ ਸਭ ਇੱਕ ਹਾਂ ਤੇ ਬਹੁਤ ਜਲਦ ਚੰਗਾ ਸਮਾਂ ਆਉਣ ਦੀ ਆਸ ਵੀ ਰੱਖਦੇ ਹਾਂ। ਤਾਲਾਬੰਦੀ ਨੇ ਸ਼ਾਇਦ ਸੋਨਾਕਸ਼ੀ ਨੂੰ ਕੰਮ ਤੋਂ ਦੂਰ ਰੱਖਿਆ ਪਰ ਨਾਲ ਹੀ ਉਸ ਨੂੰ ਕਲਾ ਨਾਲ ਮੁੜ ਜੁੜਨ ਦਾ ਮੌਕਾ ਦਿੱਤਾ। ਹੁਣ, ਦਬੰਗ ਸਟਾਰ ਨੇ ਇੱਕ ਚੰਗੇ ਕਾਰਨ ਲਈ ਆਪਣੀ ਕਲਾ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਸੋਨਾਕਸ਼ੀ ਨੇ ਕਿਹਾ ਕਿ ਉਹ ਆਪਣੇ ਦਮ ਉੱਤੇ ਹਮੇਸ਼ਾ ਕੁਝ ਵੀ ਕਰਨ ਤੇ ਵੱਡੇ ਪੈਮਾਨੇ ਉੱਤੇ ਸਭ ਦੀ ਮਦਦ ਕਰਨ ਲਈ ਤਿਆਰ ਹਨ।
ਸੋਨਾਕਸ਼ੀ ਨੇ ਫੰਡ ਇਕੱਠਾ ਕਰਨ ਲਈ ਆਪਣੀਆਂ ਕਲਾਕ੍ਰਿਤੀਆਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਉਹ ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ। ਕਲਾਕ੍ਰਿਤੀਆਂ ਵਿੱਚ ਅਦਾਕਾਰਾ ਵਲੋਂ ਬਣਾਏ ਡਿਜੀਟਲ ਪ੍ਰਿੰਟ, ਸਕੈਚ ਅਤੇ ਵੱਡੀ ਕੈਨਵਸ ਪੇਂਟਿੰਗ ਸ਼ਾਮਲ ਹੈ। ਇਸ ਪਹਿਲ ਲਈ ਸੋਨਾਕਸ਼ੀ ਸਿਨਹਾ ਨੇ ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਦੀ ਆਨਲਾਈਨ ਫੰਡਰੇਜ਼ਿੰਗ ਪਲੇਟਫਾਰਮ ਫੈਨਕਾਈਂਡ ਦਾ ਸਾਥ ਲਿਆ ਹੈ।
ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਦੀ ਧੀ ਸੋਨਾਕਸ਼ੀ ਨੂੰ ਲੱਗਦਾ ਹੈ ਕਿ ਵਾਇਰਸ ਦੇ ਫੈਲਣ ਦੇ ਬਾਵਜੂਦ ਅੱਗੇ ਆ ਕੇ ਮਦਦ ਕਰ ਰਹੇ ਕਾਰਕੁਨਾਂ ਦੀ ਮਦਦ ਲਈ ਇਕਜੁੱਟ ਹੋਣਾ “ਸਮੇਂ ਦੀ ਲੋੜ” ਹੈ।
ਜੇਕਰ ਸੋਨਾਕਸ਼ੀ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਬੁਜ: ਦ ਪ੍ਰਾਈਡ ਆਫ ਇੰਡਿਆ ਵਿੱਚ ਨਜ਼ਰ ਆਵੇਗੀ। ਉਨ੍ਹਾਂ ਨਾਲ ਅਦਾਕਾਰ ਅਜੈ ਦੇਵਗਨ, ਸੰਜੇ ਦੱਤ, ਸ਼ਰਦ ਕੇਲਕਰ ਤੇ ਐਮੀ ਵਿਰਕ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਕੋਵਿਡ-19: ਭਾਰਤ 1 ਲੱਖ ਤੋਂ ਪਾਰ ਹੋਏ ਮਾਮਲੇ, 3156 ਮੌਤਾਂ