ETV Bharat / sitara

Porn Film Case : 27 ਜੁਲਾਈ ਤੱਕ ਵੱਧੀ ਰਾਜ ਕੁੰਦਰਾ ਦੀ ਪੁਲਿਸ ਰਿਮਾਂਡ - ਰਾਜ ਕੁੰਦਰਾ ਦੀ ਅਦਾਲਤ ਚ ਪੇਸ਼ੀ

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮ ਬਣਾਉਣ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕੁੰਦਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਦੀ ਸੁਣਵਾਈ ਤੋਂ ਬਾਅਦ ਪੁਲਿਸ ਰਿਮਾਂਡ 'ਚ 27 ਜੁਲਾਈ ਤੱਕ ਦਾ ਵਾਧਾ ਕੀਤਾ ਗਿਆ ਹੈ।

ਰਾਜ ਕੁੰਦਰਾ ਦੀ ਅਦਾਲਤ ਚ ਪੇਸ਼ੀ
ਰਾਜ ਕੁੰਦਰਾ ਦੀ ਅਦਾਲਤ ਚ ਪੇਸ਼ੀ
author img

By

Published : Jul 23, 2021, 3:49 PM IST

Updated : Jul 23, 2021, 6:42 PM IST

ਹੈਦਰਾਬਾਦ : ਪ੍ਰੋਰਨੋਗ੍ਰਾਫ਼ੀ ਦੇ ਮਾਮਲੇ ਵਿੱਚ ਫਸੇ ਕਾਰੋਬਾਰੀ ਰਾਜ ਕੁੰਦਰਾ ਦੇ ਪੁਲਿਸ ਰਿਮਾਂਡ ਵਿੱਚ 27 ਜੁਲਾਈ ਤੱਕ ਦਾ ਵਾਧਾ ਕੀਤਾ ਗਿਆ ਹੈ। ਉਸ ਦੇ ਨਾਲ, ਅਦਾਲਤ ਨੇ ਰਿਆਨ ਥਰਪ ਨੂੰ ਰਾਹਤ ਨਹੀਂ ਦਿੱਤੀ ਹੈ. ਸ਼ੁੱਕਰਵਾਰ 23 ਜੁਲਾਈ ਨੂੰ ਦੋਵਾਂ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਸੀ।

ਕ੍ਰਾਈਮ ਬ੍ਰਾਂਚ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਰਾਜ ਕੁੰਦਰਾ ਦੇ ਰਿਮਾਂਡ ਵਿਚ 7 ਦਿਨਾਂ ਦਾ ਵਾਧਾ ਕੀਤਾ ਜਾਵੇ। ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਦੀ ਪੁਲਿਸ ਹਿਰਾਸਤ ਵਿਚ 27 ਜੁਲਾਈ ਤੱਕ ਵਾਧਾ ਕੀਤਾ। ਕ੍ਰਾਈਮ ਬ੍ਰਾਂਚ ਨੇ ਦੋਸ਼ ਲਾਇਆ ਹੈ ਕਿ ਰਾਜ ਕੁੰਦਰਾ ਜਾਂਚ 'ਚ ਸਹਿਯੋਗ ਨਹੀਂ ਦੇ ਰਹੇ ਹਨ। ਉਹ ਪੁਲਿਸ ਦੇ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਰਹੇ। ਇੰਨਾਂ ਹੀ ਨਹੀਂ, ਰਾਜ ਕੁੰਦਰਾ ਅਸ਼ਲੀਲ ਫਿਲਮਾਂ ਦੇ ਕਾਰੋਬਾਰ, ਉਨ੍ਹਾਂ ਨੂੰ ਬਣਾਉਣ ਅਤੇ ਪੈਸੇ ਦੀ ਟ੍ਰਾਇਲ ਨੂੰ ਲੈ ਕੇ ਕਈ ਪ੍ਰਸ਼ਨਾਂ ਤੋਂ ਪਰਹੇਜ਼ ਕਰ ਰਹੇ ਹਨ। ਅਜਿਹੇ ਹਲਾਤਾਂ ਵਿੱਚ ਮੁੰਬਈ ਪੁਲਿਸ ਨੇ ਅਦਾਲਤ ਨੂੰ ਰਾਜ ਕੁੰਦਰਾ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ। ਰਾਜ ਕੁੰਦਰਾ ਨੇ ਪੁਲਿਸ ਪੁੱਛਗਿੱਛ ਲਈ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

  • Maharashtra: A team of Mumbai Police Crime Branch reaches at the residence of actor Shilpa Shetty, with her husband Raj Kundra in custody in a case related to the production of pornographic films pic.twitter.com/bfW98Pk0xi

    — ANI (@ANI) July 23, 2021 " class="align-text-top noRightClick twitterSection" data=" ">

ਸ਼ਿਲਪਾ ਸ਼ੈੱਟੀ ਨੇ ਕਈ ਸਾਲਾਂ ਬਾਅਦ ਫਿਲਮਾਂ 'ਚ ਵਾਪਸੀ ਕੀਤੀ ਹੈ ਤੇ ਉਹ ਇਸ ਨੂੰ ਲੈ ਕੇ ਬੇਹਦ ਉਤਸ਼ਾਹਤ ਵੀ ਸੀ, ਪਰ ਰਾਜ ਕੁੰਦਰਾ ਦੀ ਅਸ਼ਲੀਲ ਫਿਲਮ ਬਣਾਉਣ ਦਾ ਖੁਲਾਸਾ ਉਨ੍ਹਾਂ ਦੀ ਫਿਲਮ ਦੀ ਰਿਲੀਜ਼ਿੰਗ ਡੇਟ ਦੇ ਨੇੜੇ ਹੋਇਆ ਹੈ। ਜਿਸ ਤੋਂ ਬਾਅਦ ਮਨੋਰੰਜਨ ਦੀ ਦੁਨੀਆ 'ਚ ਹਲਚੱਲ ਮੱਚ ਗਈ ਹੈ। ਰਾਜ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਿਲਪਾ ਸ਼ੈੱਟੀ ਆਪਣੇ ਪਤੀ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਪਰਾਜ਼ੀ ਤੋਂ ਵੀ ਦੂਰ ਰਹੀ। ਸ਼ਿਲਪਾ ਆਪਣੇ ਸ਼ੋਅ ਸੁਪਰ ਡਾਂਸਰ ਦੀ ਸ਼ੂਟਿੰਗ 'ਤੇ ਵੀ ਨਹੀਂ ਗਈ ਸੀ। ਉਹ ਫਿਲਮ ਦਾ ਸਹੀ ਪ੍ਰਚਾਰ ਵੀ ਨਹੀਂ ਕਰ ਸਕੀ। ਪਰਿਵਾਰ 'ਤੇ ਅਚਾਨਕ ਆਈ ਇਸ ਪਰੇਸ਼ਾਨੀ ਤੇ ਵਿਵਾਦ ਦੇ ਸੰਕਟ ਕਾਰਨ ਸ਼ਿੱਲਪਾ ਦਾ ਕੰਮਬੈਕ ਫਿੱਕਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਸ਼ਿਲਪਾ ਅਤੇ ਰਾਜ ਦੋਵਾਂ ਦੀ ਪੇਸ਼ੇਵਰ ਜ਼ਿੰਦਗੀ ਦਾ ਫੈਸਲਾ ਅੱਜ ਹੋਵੇਗਾ।

ਇਸ ਦੇ ਨਾਲ ਹੀ ਰਾਜ ਕੁੰਦਰਾ ਖਿਲਾਫ ਚੱਲ ਰਿਹਾ ਕੇਸ ਉਸ ਦੇ ਭਵਿੱਖ ਦੇ ਕੈਰੀਅਰ ਦਾ ਫੈਸਲਾ ਕਰੇਗਾ। ਰਾਜ ਨੂੰ ਇਸ ਕੇਸ ਵਿੱਚ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਜੇ ਸਜ਼ਾ ਦਿੱਤੀ ਜਾਂਦੀ ਹੈ ਤਾਂ ਰਾਜ ਨੂੰ ਪੇਸ਼ੇਵਰ ਤੌਰ 'ਤੇ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਵੇਗਾ। ਅਸ਼ਲੀਲਤਾ ਦੇ ਮਾਮਲੇ 'ਚ ਨਾਂਅ ਸਾਹਮਣੇ ਆਉਣ ਤੋਂ ਬਾਅਦ ਰਾਜ ਕੁੰਦਰਾ ਦਾ ਅਕਸ ਸੋਸ਼ਲ ਮੀਡੀਆ 'ਤੇ ਮਜ਼ਾਕ ਬਣ ਗਿਆ ਹੈ। ਇਸ ਦੌਰਾਨ ਸ਼ਿੱਲਪਾ ਨੂੰ ਵੀ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਜੋੜੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਕਾਰਾਤਮਕ ਮਾਹੌਲ ਵੇਖਿਆ ਜਾ ਰਿਹਾ ਹੈ। ਰਾਜ ਦਾ ਇਹ ਵਿਵਾਦ ਸ਼ਿੱਲਪਾ ਦੀ ਫਿਲਮ, ਉਸ ਦੇ ਸਟਾਰਡਮ ਤੇ ਰੁਤਬੇ ਨੂੰ ਸਪਸ਼ਟ ਤੌਰ 'ਤੇ ਪ੍ਰਭਾਵਤ ਕਰ ਰਿਹਾ ਹੈ।

ਇਹ ਵੀ ਪੜ੍ਹੋ : B'day Spl : ਨੱਕ ਤੋਂ ਗਾਉਣ ਤੋਂ ਇਲਾਵਾ ਹਿਮੇਸ਼ ਰੇਸ਼ਮੀਆ ਦੇ ਬਾਰੇ ’ਚ ਹੋਰ ਕੀ ਜਾਣਦੇ ਹੋ ਤੁਸੀਂ ?

Last Updated : Jul 23, 2021, 6:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.