ਮੁੰਬਈ: ਸ਼ਤਰੂਘਨ ਸਿਨਹਾ ਨੇ ਆਪਣੀ ਬੇਟੀ ਸੋਨਾਕਸ਼ੀ ਸਿਨਹਾ ਦੇ ਬਚਾਅ ਵਿੱਚ ਅਵਾਜ਼ ਉਠਾਈ, ਜੋ ਕਿ 'ਕੋਣ ਬਨੇਗਾ ਕਰੋੜਪਤੀ 11' ਵਿੱਚ 'ਰਾਮਾਇਣ' ਵਾਲੇ ਸਵਾਲ 'ਤੇ ਹਾਰਨ ਕਾਰਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਟ੍ਰੋਲ ਹੋਈ ਸੀ। ਇਸ ਨੂੰ ਲੈ ਕੇ ਹਾਲ ਹੀ ਵਿੱਚ 'ਸ਼ਕਤੀਮਾਨ' ਅਦਾਕਾਰ ਮੁਕੇਸ਼ ਖੰਨਾ ਨੇ ਸੋਨਾਕਸ਼ੀ ਉੱਤੇ ਨਿਸ਼ਾਨਾ ਸਾਧਿਆ ਸੀ।
ਮੁਕੇਸ਼ ਖੰਨਾ ਨੇ ਸੋਨਾਕਸ਼ੀ 'ਤੇ ਤੰਜ ਕੱਸਦਿਆਂ ਕਿਹਾ ਕਿ ਰਾਮਾਇਣ, ਮਹਾਭਾਰਤ ਵਰਗੇ ਸੀਰੀਅਲਜ਼ ਦੀ ਵਾਪਸੀ ਲੋਕਾਂ ਨੂੰ ਮਿਥਿਹਾਸ ਬਾਰੇ ਸਿਖਾਵੇਗੀ। ਮੁਕੇਸ਼ ਨੂੰ ਜਵਾਬ ਦਿੰਦੇ ਹੋਏ ਅਦਾਕਾਰਾ ਦੇ ਪਿਤਾ ਨੇ ਕਿਹਾ,"ਮੈਨੂੰ ਲਗਦਾ ਹੈ ਕਿ ਕਿਸੇ ਨੂੰ ਸੁਨਾਕਸ਼ੀ ਤੋਂ ਇਸ ਗ਼ੱਲ ਦੀ ਚਿੜ ਹੈ ਕਿ ਉਸ ਨੇ ਰਾਮਾਇਣ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ। ਪਹਿਲਾ ਤਾਂ ਉਸ ਵਿਅਕਤੀ ਨੂੰ ਰਾਮਾਇਣ ਦੀ ਗਿਆਤ ਹੋਣ ਦੀ ਡਿਗਰੀ ਕਿਸ ਨੇ ਦਿੱਤੀ? ਤੇ ਕਿਸ ਨੇ ਉਸ ਹਿੰਦੂ ਧਰਮ ਦਾ ਸਰਪ੍ਰਸਤ ਬਣਾਇਆ?"
ਇਸ ਤੋਂ ਇਲਾਵਾ ਅਦਾਕਾਰ ਨੇ ਕਿਹਾ ਕਿ ਸੋਨਾਕਸ਼ੀ ਅਜਿਹੀ ਬੇਟੀ ਹੈ ਜਿਸ ਨੂੰ ਪਾ ਕੇ ਹਰੇਕ ਪਿਤਾ ਗਰਵ ਕਰੇਗਾ ਤੇ ਉਨ੍ਹਾਂ ਨੂੰ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।