ਚੰਡੀਗੜ੍ਹ: 550ਵੇਂ ਪ੍ਰਕਾਸ਼ ਪੂਰਬ ਮੌਕੇ 'ਤੇ ਚੜ੍ਹਦੇ ਪੰਜਾਬ ਤੋਂ ਇਲਾਵਾ ਲਹਿੰਦੇ ਪੰਜਾਬ ਵਿੱਚ ਵੀ ਖ਼ੁਸ਼ੀ ਦੀ ਲਹਿਰ ਛਾਈ ਹੋਈ ਹੈ। ਇਸ ਮੌਕੇ ਸਾਰੀ ਦੁਨੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਵਿੱਚ "ਨਾਮ ਜੱਪੋ","ਵੰਡ ਛਕੋ" ਦਾ ਸੰਦੇਸ਼ ਦਿੰਦੇ ਹੋਏ ਭਾਈਚਾਰੇ ਦੀ ਸਾਂਝ ਬਾਰੇ ਕਿਹਾ ਹੈ।
- " class="align-text-top noRightClick twitterSection" data="">
ਹੋਰ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਦਾ ਪਾਲਣ ਕਰਨਾ ਸਿਖਾਉਂਦੇ ਨੇ ਕੁਝ ਗੀਤ
ਪੰਜਾਬੀ ਇੰਡਸਟਰੀ ਵਿੱਚ ਵੀ ਇਸ ਮੌਕੇ ਕਈ ਗਾਇਕਾ ਨੇ ਆਪਣੀ ਆਪਣੀ ਆਸਥਾ ਤੇ ਸ਼ਰਧਾ ਦਿਖਾਉਂਦੇ ਹੋਏ ਧਾਰਮਿਕ ਗੀਤ ਗਾਏ ਹਨ। ਹਾਲ ਹੀ ਵਿੱਚ ਸ਼ੈਰੀ ਮਾਨ ਦਾ ਇੱਕ ਧਾਰਮਿਕ ਗੀਤ ‘ਬਾਬਾ ਨਾਨਕ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਸ਼ੈਰੀ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਣ ਗਾਏ ਹਨ। ਇਸ ਗੀਤ ਨੂੰ ਬਲਜੀਤ ਘਰੂਣ ਨੇ ਲਿਖਿਆ ਹੈ ਤੇ ਇਸ ਨੂੰ ਮਿਊਜ਼ਿਕ ਗਿਫ਼ਟ ਰੂਲਰਸ ਨੇ ਦਿੱਤਾ ਹੈ। ਇਸ ਗੀਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਨੂੰ ਅਪਣਾਉਣ ਲਈ ਕਿਹਾ ਗਿਆ ਹੈ।
ਹੋਰ ਪੜ੍ਹੋ: ਦਿਲਜੀਤ ਦੁਸਾਂਝ ਦਾ "ਨਾਨਕ ਆਦਿ ਜੁਗਾਦਿ ਜੀਓ" ਗੀਤ ਹੋਇਆ ਯੂਟਿਊਬ 'ਤੇ ਰੀਲਿਜ਼
ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ, ਜੋ ਲੋਕਾਂ ਦੇ ਦਿਲਾਂ ਵਿੱਚ ਹਾਲੇ ਵੀ ਛਾਏ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਵੀ ਵਧੀਆ ਕੰਮ ਕੀਤਾ ਹੈ ਅਤੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਿਖਾ ਸਾਰਿਆ ਦੇ ਦਿਲਾਂ 'ਤੇ ਰਾਜ ਕੀਤਾ ਹੈ।