ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਨੇ 10 ਸਾਲ ਦੀ ਉਮਰ ਤੋਂ ਫ਼ਿਲਮਾਂ ਵਿੱਚ ਬਤੌਰ ਡਾਂਸਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਅੱਜ ਉਹ ਸਿਨੇ ਡਾਂਸਰਜ਼ ਐਸੋਸੀਏਸ਼ਨ (ਸੀ.ਡੀ.ਏ.) ਦੇ ਬ੍ਰਾਂਡ ਅੰਬੈਸਡਰ ਵੱਜੋਂ ਵੀ ਜਾਣੀ ਜਾਂਦੀ ਹੈ।
ਹੋਰ ਪੜ੍ਹੋ: IFFI 2019 ਦਾ ਹੋਇਆ ਆਗਾਜ਼
ਸਰੋਜ ਖ਼ਾਨ ਨੇ ਕਿਹਾ, “ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗਰੁੱਪ ਡਾਂਸਰ ਵੱਜੋਂ ਕੀਤੀ ਸੀ ਅਤੇ ਹਾਲੇ ਵੀ ਮੈਂ ਆਪਣਾ ਸੀ ਡੀ ਏ ਕਾਰਡ ਰੱਖਦੀ ਹਾਂ। ਐਸੋਸੀਏਸ਼ਨ ਦੇ ਬ੍ਰਾਂਡ ਅੰਬੈਸਡਰ ਵੱਜੋਂ ਮੈਂ ਇਸ ਨੂੰ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਬਣਾਉਣਾ ਚਾਹੁੰਦਾ ਹਾਂ। ਜਦ ਮੈਂ 10 ਸਾਲਾਂ ਦੀ ਸੀ ਤਾਂ ਮੈਂ ਫ਼ਿਲਮਾਂ ਵਿੱਚ ਨੱਚਣਾ ਸ਼ੁਰੂ ਕੀਤਾ ਅਤੇ ਹੁਣ ਆਪਣੀਆਂ ਜੜ੍ਹਾਂ ਵੱਲ ਪਰਤਣ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਨਾਲ ਮੈਨੂੰ ਸਹੂਲਤਾਂ ਪ੍ਰਦਾਨ ਕਰਨ ਦਾ ਮੌਕਾ ਮਿਲਿਆ, ਜੋ ਮੈਨੂੰ ਨਹੀਂ ਮਿਲਿਆ ਸਨ। ਉਨ੍ਹਾਂ ਸਹੂਲਤਾਵਾਂ ਨੂੰ ਉਪਲੱਬਧ ਕਰਵਾਉਣ ਦਾ ਸਮਾਂ ਆ ਗਿਆ ਹੈ। "
ਹੋਰ ਪੜ੍ਹੋ: ਜਨਮ ਦਿਨ ਖ਼ਾਸ: ਜਾਣੋ ਕਿਉਂ ਕਿਹਾ ਜਾਂਦਾ ਹੈ ਮਿਲਖਾ ਨੂੰ ਫਲਾਇੰਗ ਸਿੱਖ
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਇੱਕ ਚੰਗਾ ਕੰਮ ਕਰਨ ਦਾ ਵਾਅਦਾ ਕਰਦੀ ਹਾਂ ਅਤੇ ਉਨ੍ਹਾਂ ਨੂੰ ਇੱਕ ਨਿਰਦੇਸ਼ ਦੇਣਾ ਚਾਹੁੰਦੀ ਹਾਂ, ਨਾਲ ਹੀ ਡਾਂਸਰਾਂ ਨੂੰ ਉਹ ਸਨਮਾਨ ਦੇਣਾ ਚਾਹੁੰਦੀ ਹਾਂ ਜਿਸ ਦੇ ਉਹ ਫ਼ਿਲਮ ਇੰਡਸਟਰੀ ਵਿੱਚ ਹੱਕਦਾਰ ਹਨ।" ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਡਾਂਸਰਾਂ ਬੇਟੀਆਂ ਲਈ ਮੁਫ਼ਤ ਵਿਦਿਆ ਪ੍ਰਦਾਨ ਕਰੇਗੀ।