ਨਵੀਂ ਦਿੱਲੀ: ਅਦਾਕਾਰਾ ਸਾਰਾ ਅਲੀ ਖ਼ਾਨ ਨੇ ਫ਼ਿਲਮ 'ਲਵ ਆਜ ਕਲ 2' ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਯੁਗ ਵਿੱਚ ਲੋਕ ਬਹੁਤ ਜਲਦੀ ਰਾਏ ਬਣਾਉਂਦੇ ਹਨ ਤੇ ਫਿਰ ਉਸ ਨੂੰ ਤੋੜ ਦਿੰਦੇ ਹਨ।
ਆਪਣੀ ਅਪਕਮਿੰਗ ਫ਼ਿਲਮ 'ਲਵ ਆਜ ਕੱਲ 2' ਦੇ ਪ੍ਰੋਸ਼ੋਨ ਦੇ ਦੌਰਾਨ ਮੁੰਬਈ ਵਿੱਚ ਅਦਾਕਾਰਾ ਨੇ ਕਿਹਾ,"ਮੈਨੂੰ ਲਗਦਾ ਹੈ ਕਿ ਇਹ ਬਹੁਤ ਚੰਗਾ ਹੈ। ਮੈਨੂੰ ਲਗਦਾ ਹੈ ਕਿ ਤੁਹਾਨੂੰ ਆਪਣਾ ਫ਼ੈਸਲਾ ਜਲਦੀ ਲੈਣਾ ਚਾਹੀਦਾ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਯੁਗ ਵਿੱਚ ਤੁਸੀਂ ਇਸ ਨੂੰ ਜਲਦ ਵਾਪਸ ਵੀ ਲੈ ਸਕਦੇ ਹੋ। ਜਦ ਕੋਈ ਕਹਿੰਦਾ ਹੈ ਕਿ ਉਸ ਨੂੰ ਪਹਿਲੀ ਵਾਰ ਇੱਕ ਸ਼ਾਟ ਜਾ ਕੋਈ ਗਾਣਾ ਪਸੰਦ ਨਹੀਂ ਆਇਆ, ਪਰ ਜੇਕਰ ਉਹ ਇਸ ਨੂੰ 2 ਜਾ 3 ਵਾਰ ਦੇਖਣਗੇ ਤਾਂ ਇਸ ਨੂੰ ਪਸੰਦ ਕਰ ਸਕਦੇ ਹਨ।"
ਹੋਰ ਪੜ੍ਹੋ: ਅਬਰਾਮ ਨੂੰ ਲੈ ਕੇ ਸ਼ਾਹਰੁਖ ਖਾਨ ਨੇ ਸਾਂਝੀ ਕੀਤੀ ਆਪਣੀ ਖੁਸ਼ੀ
ਸਾਰਾ ਅਲ਼ੀ ਖ਼ਾਨ ਨੇ ਅੱਗੇ ਕਿਹਾ,"ਮੈਨੂੰ ਲਗਦਾ ਹੈ ਕਿ ਲੋਕ ਜੋ ਕਹਿੰਦੇ ਹਨ, ਉਸ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ। ਅੱਜ ਦੇ ਦੌਰ ਵਿੱਚ ਲੋਕ ਆਪਣੀ ਰਾਏ ਬਹੁਤ ਜ਼ਾਹਰ ਕਰਦੇ ਹਨ। ਲੋਕ ਆਪਣਾ ਰਾਏ ਬਹੁਤ ਜਲਦ ਬਣਾਉਂਦੇ ਹਨ ਤੇ ਤੋੜਦੇ ਹਨ। ਇਸ ਲਈ ਮੈਨੂੰ ਉਨ੍ਹਾਂ ਨੂੰ ਗੰਭੀਰਤਾ ਨਾਲ ਲੈ ਦੀ ਜ਼ਰੂਰਤ ਨਹੀਂ ਹੈ।"
ਇਹ ਫ਼ਿਲਮ 14 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਇਹ ਫ਼ਿਲਮ ਸੈਫ਼ ਅਲੀ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਲਵ ਆਜ ਕੱਲ' ਦਾ ਸੀਕੁਅਲ ਹੈ। ਜ਼ਿਕਰਯੋਗ ਹੈ ਕਿ ਕਾਰਤਿਕ ਆਰਯਨ 'ਲਵ ਆਜ ਕੱਲ' ਤੋਂ ਇਲਾਵਾ 'ਦੋਸਤਾਨਾ 2' ਅਤੇ 'ਭੂਲ ਭੂਲਈਆ 2' 'ਚ ਵੀ ਨਜ਼ਰ ਆਉਣਗੇ। ਜਦਕਿ ਸਾਰਾ ਅਲੀ ਖ਼ਾਨ ਫ਼ਿਲਮ 'ਕੂਲੀ ਨਬੰਰ 1' 'ਚ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ।