ਹੈਦਰਾਬਾਦ: ਬਾਲੀਵੁੱਡ ਦੇ 'ਦਬੰਗ' ਯਾਨੀ ਸਲਮਾਨ ਖਾਨ ਫਿਲਮ ਇੰਡਸਟਰੀ ਦੇ ਗੌਡਫਾਦਰ ਹਨ। ਸਲਮਾਨ 27 ਦਸੰਬਰ ਨੂੰ ਆਪਣਾ 56ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸਲਮਾਨ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਅਤੇ ਚੰਗੀ ਖ਼ਬਰ ਇਹ ਹੈ ਕਿ ਉਨ੍ਹਾਂ ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਸਲਮਾਨ ਨੂੰ ਸੱਪ ਨੇ ਡੰਗ ਲਿਆ ਹੈ। ਚੰਗੀ ਖ਼ਬਰ ਇਹ ਹੈ ਕਿ ਸਲਮਾਨ ਦੀ ਸਿਹਤ ਠੀਕ ਹੈ ਅਤੇ ਹੁਣ ਉਹ ਘਰ ਵਿੱਚ ਆਰਾਮ ਕਰ ਰਹੇ ਹਨ। ਬਾਲੀਵੁੱਡ ਦੇ 'ਭਾਈ' ਦੇ 56ਵੇਂ ਜਨਮਦਿਨ ਦੇ ਮੌਕੇ 'ਤੇ ਅਸੀਂ ਉਨ੍ਹਾਂ ਨਾਲ ਜੁੜੇ ਕੁਝ ਦਿਲਚਸਪ ਤੱਥਾਂ ਬਾਰੇ ਜਾਣਾਂਗੇ।
ਅਬਦੁਲ ਰਸ਼ੀਦ ਸਲੀਮ ਸਲਮਾਨ ਖਾਨ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_1.jpg)
ਸਲਮਾਨ ਖਾਨ ਦਾ ਅਸਲੀ ਨਾਮ ਅਬਦੁਲ ਰਾਸ਼ੀਦ ਸਲੀਮ ਸਲਮਾਨ ਖਾਨ ਹੈ। ਇਹ ਨਾਮ ਉਨ੍ਹਾਂ ਦੇ ਪਿਤਾ ਸਲੀਮ ਖਾਨ ਅਤੇ ਦਾਦਾ ਅਬਦੁਲ ਰਾਸ਼ੀਦ ਖਾਨ ਦੇ ਨਾਮ ਤੋਂ ਬਣਿਆ ਹੈ।
ਸਮਝ ਨਹੀਂ ਆਈ ਪੜਾਈ
ਸਲਮਾਨ ਖਾਨ ਨੇ ਸਿਰਫ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਹ ਬਚਪਨ ਵਿੱਚ ਬਹੁਤ ਸ਼ਰਾਰਤਾਂ ਕਰਦੇ ਸੀ ਅਤੇ ਹਰ ਰੋਜ਼ ਸਕੂਲ ਅਤੇ ਘਰੋਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ। ਸਲਮਾਨ ਖਾਨ ਨੇ ਆਪਣੀ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ। ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਉਨ੍ਹਾਂ ਨੇ ਫ਼ਿਲਮਾਂ ਵੱਲ ਜਾਣ ਦਾ ਮਨ ਬਣਾ ਲਿਆ।
ਸ਼ੁਰੂਆਤੀ ਸੰਘਰਸ਼
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_3.jpg)
ਸਲਮਾਨ ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਫਲਕ' (1988) ਨਾਲ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੀਤੀ ਸੀ। ਫਿਲਮ ਦਾ ਬਾਕਸ ਆਫਿਸ 'ਤੇ ਪਤਾ ਵੀ ਨਹੀਂ ਲੱਗਿਆ।
ਸਲਮਾਨ ਦਾ ਕਿਸਮਤ ਕਨੈਕਸ਼ਨ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_4.jpg)
ਇਸ ਤੋਂ ਬਾਅਦ ਸਲਮਾਨ ਨੂੰ ਫਿਲਮ ਇੰਡਸਟਰੀ 'ਚ ਕੰਮ ਲੱਭਣ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਉਹ ਨਿਰਦੇਸ਼ਕ ਜੇਕੇ ਬਿਹਾਰੀ ਕੋਲ ਪਹੁੰਚੇ, ਜੋ ਉਸ ਸਮੇਂ ਫਿਲਮ 'ਬੀਵੀ ਹੋ ਤੋ ਐਸੀ' ਦਾ ਨਿਰਦੇਸ਼ਨ ਕਰ ਰਹੇ ਸਨ। ਜਦੋਂ ਸਲਮਾਨ ਅਸਿਸਟੈਂਟ ਡਾਇਰੈਕਟਰ ਦਾ ਕੰਮ ਮੰਗਣ ਗਏ ਸਨ ਪਰ ਸਲਮਾਨ ਦੇ ਯੰਗ ਲੁੱਕ ਨੂੰ ਦੇਖਦੇ ਹੋਏ ਨਿਰਦੇਸ਼ਕ ਨੇ ਉਨ੍ਹਾਂ ਨੂੰ ਫਿਲਮ 'ਚ ਰੋਲ ਦੇ ਦਿੱਤਾ।
ਖੁਦਾਰ ਭਾਈ
ਕਿਹਾ ਜਾਂਦਾ ਹੈ ਕਿ ਸਲਮਾਨ ਨੇ ਕੰਮ ਮੰਗਣ ਲਈ ਕਦੇ ਵੀ ਆਪਣੇ ਪਿਤਾ ਸਲੀਮ ਖਾਨ ਦਾ ਨਾਂ ਨਹੀਂ ਵਰਤਿਆ, ਕਿਉਂਕਿ ਭਾਈ ਦਾ ਮੰਨਣਾ ਹੈ ਕਿ ਜੋ ਵੀ ਹੋਵੇ, ਆਪਣੇ ਦਮ 'ਤੇ ਹੀ ਹੋਣਾ ਚਾਹੀਦਾ ਹੈ।
ਸਲਮਾਨ ਦੀ ਸੁਪਰਹਿੱਟ ਐਂਟਰੀ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_2.jpg)
ਸਲਮਾਨ ਖਾਨ ਨੇ ਕਈ ਥਾਵਾਂ 'ਤੇ ਆਪਣਾ ਪੋਰਟਫੋਲੀਓ ਫੈਲਾ ਰੱਖਿਆ ਸੀ। ਅਜਿਹੇ 'ਚ ਮਸ਼ਹੂਰ ਫਿਲਮ ਨਿਰਦੇਸ਼ਕ ਸੂਰਜ ਬੜਜਾਤਿਆ ਦੀ ਨਜ਼ਰ ਸਲਮਾਨ ਖਾਨ ਦੇ ਪੋਰਟਫੋਲੀਓ 'ਤੇ ਪਈ ਅਤੇ ਉਨ੍ਹਾਂ ਨੇ ਸਲਮਾਨ ਨੂੰ ਦਫਤਰ ਬੁਲਾਇਆ। ਉਸ ਸਮੇਂ ਸੂਰਜ ਨੇ ਫਿਲਮ 'ਮੈਨੇ ਪਿਆਰ ਕੀਆ' ਲਈ ਅਦਾਕਾਰ ਦੀਪਕ ਤਿਜੋਰੀ ਅਤੇ ਪੀਯੂਸ਼ ਮਿਸ਼ਰਾ ਨੂੰ ਸੂਚੀ 'ਚ ਰੱਖਿਆ ਸੀ ਪਰ ਅੰਤ 'ਚ ਇਹ ਫਿਲਮ ਸਲਮਾਨ ਦੇ ਝੋਲੀ 'ਚ ਜਾ ਡਿੱਗੀ।
'ਬਾਜ਼ੀਗਰ' ਬਣਨ ਤੋਂ ਖੁੰਝੇ ਸਲਮਾਨ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_5.jpg)
ਬਾਅਦ 'ਚ ਸਲਮਾਨ ਖਾਨ ਨੂੰ ਫਿਲਮ 'ਬਾਜ਼ੀਗਰ' ਦੀ ਪੇਸ਼ਕਸ਼ ਹੋਈ ਪਰ ਸਲਮਾਨ ਨੇ ਇਸ ਫਿਲਮ 'ਚ ਨੈਗੇਟਿਵ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਲਮ ਸ਼ਾਹਰੁਖ ਦੀ ਕਚਹਿਰੀ 'ਚ ਪੈ ਗਈ ਅਤੇ ਇਹ ਫਿਲਮ ਬਲਾਕਬਸਟਰ ਸਾਬਤ ਹੋਈ।
ਸਲਮਾਨ ਦਾ ਲੱਕੀ ਚਾਰਮ
![ਸਲਮਾਨ ਖਾਨ](https://etvbharatimages.akamaized.net/etvbharat/prod-images/80-mh-mum-mh10066_26122021123747_2612f_1640502467_200.jpg)
ਫਿਰੋਜ਼ੀ ਰੰਗ ਦਾ ਬਰੇਸਲੇਟ ਜੋ ਸਲਮਾਨ ਖਾਨ ਪਹਿਨਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਸਲੀਮ ਨੇ ਸਾਲ 2002 ਵਿੱਚ ਦਿੱਤਾ ਸੀ। ਇਹ ਬਰੇਸਲੇਟ ਅੱਜ ਵੀ ਸਲਮਾਨ ਦੇ ਹੱਥ 'ਚ ਹੈ। ਉਹ ਇਸ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ।
ਸਲਮਾਨ ਦੀ ਸਾਈਟ ਟੈਲੇਂਟ
ਫਿਲਮਾਂ ਤੋਂ ਇਲਾਵਾ ਸਲਮਾਨ ਖਾਨ ਨੂੰ ਪੇਂਟਿੰਗ ਦਾ ਵੀ ਸ਼ੌਕ ਹੈ। ਉਨ੍ਹਾਂ ਦੇ ਕੋ-ਸਟਾਰ ਆਮਿਰ ਖਾਨ ਨੇ ਵੀ ਉਨ੍ਹਾਂ ਦੀ ਬਣਾਈ ਪੇਂਟਿੰਗ ਖਰੀਦੀ ਹੈ।
ਬਾਕਸ ਆਫਿਸ ਦੇ ਬਾਦਸ਼ਾਹ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_9.jpg)
ਸਲਮਾਨ ਪਹਿਲੇ ਬਾਲੀਵੁੱਡ ਸੁਪਰਸਟਾਰ ਹਨ ਜਿਨ੍ਹਾਂ ਦੀਆਂ ਚਾਰ ਫਿਲਮਾਂ ਨੇ 300 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਇਸ ਵਿੱਚ ਬਜਰੰਗੀ ਭਾਈਜਾਨ, ਕਿੱਕ, ਸੁਲਤਾਨ ਅਤੇ ਪ੍ਰੇਮ ਰਤਨ ਧਨ ਪਾਓ ਸ਼ਾਮਿਲ ਹਨ।
ਸਲਮਾਨ ਦਾ ਸਾਈਡ ਵਰਕ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_6.jpg)
ਸਲਮਾਨ ਗੀਤ ਵੀ ਗਾਉਂਦੇ ਹਨ ਅਤੇ ਫਿਲਮਾਂ ਵੀ ਲਿਖਦੇ ਹਨ। ਸ਼ਾਇਦ ਇਹ ਜਾਣ ਕੇ ਤੁਹਾਨੂੰ ਵਿਸ਼ਵਾਸ ਨਾ ਹੋਵੇ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੇ ਖੁਦ ਫਿਲਮ ਬਾਗੀ, ਚੰਦਰਮੁਖੀ ਅਤੇ ਵੀਰ ਨੂੰ ਲਿਖਿਆ ਹੈ।
ਸਲਮਾਨ ਦੀ 'ਸਹਾਰਾ'
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_8.jpg)
ਸਲਮਾਨ ਖਾਨ ਵੀ ਚੈਰਿਟੀ ਵੀ ਕਰਦੇ ਹਨ। ਸਾਲ 2007 ਵਿੱਚ ਉਨ੍ਹਾਂ ਨੇ ਆਪਣਾ ਐਨਜੀਓ ਬੀਇੰਗ ਹਿਊਮਨ ਸ਼ੁਰੂ ਕੀਤਾ। ਜਿੱਥੇ ਸਿਹਤ ਅਤੇ ਸਿੱਖਿਆ ਨਾਲ ਸਬੰਧਿਤ ਲੋੜਾਂ ਪੂਰੀਆਂ ਹੁੰਦੀਆਂ ਹਨ। ਧਿਆਨ ਯੋਗ ਹੈ ਕਿ ਹੁਣ ਤੱਕ ਸਲਮਾਨ ਦੀ ਐਨਜੀਓ ਨੇ 700 ਤੋਂ ਵੱਧ ਹਾਰਟ ਸਰਜਰੀਆਂ ਦਾ ਖਰਚਾ ਖੁਦ ਚੁੱਕਿਆ ਹੈ।
ਇਸ ਐਕਟਰ ਤੋਂ ਮੰਗੀ ਸੀ ਮੁਆਫੀ
![ਸਲਮਾਨ ਖਾਨ](https://etvbharatimages.akamaized.net/etvbharat/prod-images/14013947_7.jpg)
ਤੁਹਾਨੂੰ ਦੱਸ ਦੇਈਏ ਕਿ ਫਿਲਮ 'ਦਬੰਗ' ਦੌਰਾਨ ਸਲਮਾਨ ਨੇ ਗਲਤੀ ਨਾਲ ਫਿਲਮ 'ਚ ਵਿਲੇਨ ਦੇ ਕਿਰਦਾਰ 'ਚ ਨਜ਼ਰ ਆ ਰਹੇ ਸੋਨੂੰ ਸੂਦ ਦੇ ਨੱਕ 'ਤੇ ਮੁੱਕਾ ਮਾਰ ਦਿੱਤਾ ਸੀ। ਇਸ ਹਾਦਸੇ ਵਿੱਚ ਸੋਨੂੰ ਦਾ ਨੱਕ ਟੁੱਟ ਗਿਆ। ਸਲਮਾਨ ਨੇ ਇਸ ਗਲਤੀ ਲਈ ਸੋਨੂੰ ਤੋਂ ਮੁਆਫੀ ਮੰਗੀ ਸੀ।
ਬਾਲੀਵੁੱਡ ਦੇ 'ਗੈਸਟ'
ਬਾਲੀਵੁੱਡ 'ਚ ਸਲਮਾਨ ਖਾਨ ਹੀ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਨੇ ਫਿਲਮਾਂ 'ਚ ਸਭ ਤੋਂ ਜ਼ਿਆਦਾ ਮਹਿਮਾਨ ਭੂਮਿਕਾਵਾਂ ਨਿਭਾਈਆਂ ਹਨ। ਸਲਮਾਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪੰਜ ਮਿੰਟ ਦੇ ਰੋਲ ਨਾਲ ਫਿਲਮ ਹਿੱਟ ਹੋ ਜਾਂਦੀ ਹੈ ਤਾਂ ਉਹ ਇਸ ਨੂੰ ਕਰਨ ਲਈ ਤਿਆਰ ਹਨ।
ਨਸੀਬ ਨਹੀਂ ਹੋਇਆ ਇਹ ਐਵਾਰਡ
ਸਲਮਾਨ ਖਾਨ ਨੂੰ ਆਪਣੇ 30 ਸਾਲਾਂ ਦੇ ਲੰਬੇ ਅਤੇ ਹਿੱਟ ਕਰੀਅਰ ਵਿੱਚ ਕਦੇ ਵੀ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਅਵਾਰਡ ਨਹੀਂ ਮਿਲਿਆ।
ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੈ ਹੁਣ ਸਿਹਤ