ETV Bharat / sitara

ਸਲਮਾਨ ਖਾਨ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੈ ਹੁਣ ਸਿਹਤ - ex girlfriend Sangeeta Bijlani

ਬੀਤੀ ਰਾਤ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਸਲਮਾਨ ਖਾਨ ਪਨਵੇਲ ਫਾਰਮ ਹਾਊਸ (Panvel Farm House) 'ਤੇ ਸਨ। ਸਲਮਾਨ ਨੂੰ ਇਲਾਜ ਲਈ ਰਾਤ ਨੂੰ ਹਸਪਤਾਲ ਜਾਣਾ ਪਿਆ।

ਸਲਮਾਨ ਖਾਨ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੈ ਹੁਣ ਸਿਹਤ

author img

By

Published : Dec 26, 2021, 2:11 PM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸਲਮਾਨ ਖਾਨ (Bollywood actor Salman Khan) ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ (Bad news for Salman Khan's fans) ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਤੀ ਰਾਤ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਸਲਮਾਨ ਖਾਨ ਪਨਵੇਲ ਫਾਰਮ ਹਾਊਸ (Panvel Farm House) 'ਤੇ ਸਨ। ਸਲਮਾਨ ਨੂੰ ਇਲਾਜ ਲਈ ਰਾਤ ਨੂੰ ਹਸਪਤਾਲ ਜਾਣਾ ਪਿਆ। ਫਿਲਹਾਲ ਸਲਮਾਨ ਦੀ ਹਾਲਤ ਠੀਕ ਹੈ। ਤੁਹਾਨੂੰ ਦੱਸ ਦੇਈਏ ਕਿ 27 ਦਸੰਬਰ ਨੂੰ ਸਲਮਾਨ ਖਾਨ ਦਾ 56ਵਾਂ ਜਨਮਦਿਨ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੂੰ ਬੀਤੀ ਰਾਤ 3 ਵਜੇ ਕਾਮੋਥੇ ਐਮਜੀਐਮ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਅੱਜ ਸਵੇਰੇ 9 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਖਬਰਾਂ ਮੁਤਾਬਕ ਸਲਮਾਨ ਖਾਨ ਆਪਣਾ ਜਨਮਦਿਨ ਅਤੇ ਨਵਾਂ ਸਾਲ ਮਨਾਉਣ ਲਈ ਪਨਵੇਲ ਫਾਰਮ ਹਾਊਸ ਗਏ ਸਨ। ਉਸ ਦਾ ਫਾਰਮ ਹਾਊਸ ਪਹਾੜੀਆਂ ਅਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ, ਇਸ ਲਈ ਉਸ ਦੇ ਫਾਰਮ ਹਾਊਸ ਵਿਚ ਅਕਸਰ ਸੱਪ ਅਤੇ ਅਜਗਰ ਦੇਖੇ ਜਾਂਦੇ ਸਨ। ਅਜੇ ਤੱਕ ਇਸ ਮਾਮਲੇ 'ਤੇ ਸਲਮਾਨ ਖਾਨ ਦੇ ਪਰਿਵਾਰ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਤੁਹਾਨੂੰ ਦੱਸ ਦਈਏ ਕਿ ਸਲਮਾਨ ਨੇ ਕੋਰੋਨਾ ਕਾਲ 'ਚ ਲਾਕਡਾਊਨ ਦੌਰਾਨ ਆਪਣਾ ਪੂਰਾ ਸਮਾਂ ਇੱਥੇ ਖੇਤੀ ਕਰਦੇ ਹੋਏ ਬਿਤਾਇਆ। ਇਸ ਦੌਰਾਨ ਸਲਮਾਨ ਦੀਆਂ ਖੇਤੀ ਕਰਦੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ।

ਦੱਸ ਦੇਈਏ ਕਿ ਹਾਲ ਹੀ 'ਚ ਸਲਮਾਨ ਖਾਨ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਇਸ ਤਸਵੀਰ 'ਚ ਅਦਾਕਾਰ ਸ਼ਰਟਲੈੱਸ (shirtless picture) ਨਜ਼ਰ ਆ ਰਹੇ ਸਨ।

ਸਲਮਾਨ ਖਾਨ ਦੀ ਇਸ ਸ਼ਰਟਲੈੱਸ ਤਸਵੀਰ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਕਮੈਂਟ ਕੀਤੇ ਅਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ। ਇੰਨਾ ਹੀ ਨਹੀਂ ਸਲਮਾਨ ਖਾਨ ਦੀ ਸ਼ਰਟਲੈੱਸ ਤਸਵੀਰ ਦੇਖ ਕੇ ਉਨ੍ਹਾਂ ਦੀ ਐਕਸ ਗਰਲਫਰੈਂਡ ਅਦਾਕਾਰਾ ਸੰਗੀਤਾ ਬਿਜਲਾਨੀ (ex girlfriend Sangeeta Bijlani) ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ : ਕੈਟਰੀਨਾ ਨੇ ਵਿੱਕੀ ਕੌਸ਼ਲ ਨੂੰ ਗਲਵੱਕੜੀ ਪਾ ਕੁਝ ਇਸ ਤਰ੍ਹਾਂ ਮਨਾਇਆ ਕ੍ਰਿਸਮਸ, ਵੇਖੋ ਤਸਵੀਰਾਂ

ਇਹ ਤਸਵੀਰ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ (Official Instagram account) 'ਤੇ ਸ਼ੇਅਰ ਕੀਤੀ ਸੀ। ਅਦਾਕਾਰ ਦੀ ਇਹ ਤਸਵੀਰ ਜਿਮ ਦੇ ਅੰਦਰ ਦੀ ਹੈ।

ਤਸਵੀਰ 'ਚ ਸਲਮਾਨ ਖਾਨ ਬਿਨਾਂ ਕਮੀਜ਼ ਦੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਉਸ ਨੇ ਸਿਰ 'ਤੇ ਟੋਪੀ ਪਾਈ ਹੋਈ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ਵੀ ਲਿਖਿਆ ਹੈ। 'ਯੇ ਬੀਇੰਗ ਹਿਊਮਨ ਟੋਪੀ ਅੱਛੀ ਹੈ ਨਾ...' ਸਲਮਾਨ ਖਾਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ। ਇਸ ਦੇ ਨਾਲ ਹੀ ਕਮੈਂਟ ਕਰਕੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਨੇ ਉਸਦੀ ਤਸਵੀਰ 'ਤੇ ਫਾਇਰ ਇਮੋਜੀ ਸ਼ੇਅਰ ਕੀਤਾ ਸੀ।

ਇਨ੍ਹਾਂ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਸਲਮਾਨ ਖਾਨ ਦੀ ਤਸਵੀਰ ਨੂੰ ਪਸੰਦ ਕੀਤਾ। ਪਰ ਸੰਗੀਤਾ ਬਿਜਲਾਨੀ ਦੀ ਟਿੱਪਣੀ ਨੇ ਲੋਕਾਂ ਅਤੇ ਖਾਸ ਕਰਕੇ ਸਲਮਾਨ ਦੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ।

ਜ਼ਿਕਰਯੋਗ ਹੈ ਕਿ 90 ਦੇ ਦਹਾਕੇ 'ਚ ਸਲਮਾਨ ਖਾਨ ਅਤੇ ਸੰਗੀਤਾ ਬਿਜਲਾਨੀ ਦੇ ਰਿਸ਼ਤੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਪਰ ਸੰਗੀਤਾ ਨੇ ਸਲਮਾਨ ਨਾਲ ਰਿਸ਼ਤਾ ਤੋੜਕੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰ ਲਿਆ ਸੀ। ਬਾਅਦ ਵਿੱਚ ਦੋਹਾਂ ਦਾ ਤਲਾਕ ਵੀ ਹੋ ਗਿਆ ਸੀ।

ਇਹ ਵੀ ਪੜ੍ਹੋ : Year Ender 2021: ਇਹ ਹਨ ਉਹ ਕਲਾਕਾਰ, ਜੋ ਇਸ ਸਾਲ ਸਦਾ ਲਈ ਚਲੇ ਗਏ...

ETV Bharat Logo

Copyright © 2025 Ushodaya Enterprises Pvt. Ltd., All Rights Reserved.