ਮੁੰਬਈ: ਬਾਲੀਵੁੱਡ ਬਜ਼ੁਰਗ ਅਦਾਕਾਰਾ ਸਲਮਾ ਆਗਾ ਦੀ ਬੇਟੀ ਜ਼ਾਰਾ ਖਾਨ ਨੂੰ ਇੰਸਟਾਗ੍ਰਾਮ 'ਤੇ ਕਈ ਅਸ਼ਲੀਲ ਸੰਦੇਸ਼ ਭੇਜੇ ਜਾ ਰਹੇ ਸਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਦੇ ਲਈ ਉਨ੍ਹਾਂ ਨੇ 6 ਨਵੰਬਰ ਨੂੰ ਇੱਕ ਮਹਿਲਾ ਵਿਰੁੱਧ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ ਧਮਕੀ ਦੇਣ ਵਾਲੀ ਲੜਕੀ ਹੈਦਰਾਬਾਦ ਦੀ 23 ਸਾਲਾ ਦੀ ਐਮਬੀਏ ਦੀ ਵਿਦਿਆਰਥਣ ਹੈ।
ਓਸ਼ੀਵਾਰਾ ਥਾਣੇ ਦੇ ਸੀਨੀਅਰ ਇੰਸਪੈਕਟਰ ਦਯਾਨੰਦ ਬਾਂਗਰ ਨੇ ਆਈਏਐਨਐਸ ਨੂੰ ਦੱਸਿਆ, "ਲੜਕੀ ਨੇ ਇੰਸਟਾਗ੍ਰਾਮ 'ਤੇ ਅਸ਼ਲੀਲ ਮੈਸੇਜ ਭੇਜੇ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਫਰਜ਼ੀ ਪ੍ਰੋਫਾਈਲ ਬਣਾ ਰੱਖੀ ਹੈ। ਅਸੀਂ ਇੰਸਟਾਗ੍ਰਾਮ ਨੂੰ ਇਸ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਡੀ ਮਦਦ ਕੀਤੀ।
ਅਸੀਂ ਸ਼ੁੱਕਰਵਾਰ ਨੂੰ ਇੱਕ ਨੋਟਿਸ ਭੇਜਿਆ ਹੈ। ਉਹ ਉਸ ਅਧਿਕਾਰੀ ਨੂੰ ਸਹੀ ਜਵਾਬ ਨਹੀਂ ਦੇ ਰਹੀ ਸੀ ਜਿਸ ਨੇ ਨੋਟਿਸ ਦਿੱਤਾ ਸੀ। ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਜ਼ਰ ਆ ਰਹੀ ਸੀ, ਫ਼ਿਲਹਾਲ ਉਸ ਦਾ ਡਾਕਟਰੀ ਇਲਾਜ ਹੋਣਾ ਬਾਕੀ ਹੈ। ਉਹ ਇੱਕ ਆਮ ਇਨਸਾਨ ਵਰਗਾ ਵਿਵਹਾਰ ਨਹੀਂ ਕਰ ਰਹੀ ਹੈ। ”
ਜਾਣਕਾਰੀ ਮੁਤਾਬਕ ਜ਼ਾਰਾ ਨੇ 'ਔਰੰਗਜ਼ੇਬ' ਅਤੇ 'ਦੇਸੀ ਕੱਟੇ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ।