ਮੁੰਬਈ: ਮਰਹੂਮ ਅਦਾਕਾਰ ਰਿਸ਼ੀ ਕਪੂਰ ਨੇ 67 ਸਾਲ ਦੀ ਉਪਰ ਵਿੱਚ 30 ਅਪ੍ਰੈਲ ਨੂੰ ਬਿਮਾਰੀ ਦੇ ਚੱਲਦਿਆਂ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੇ ਮੱਦੇਨਜ਼ਰ ਬੀਤੇ ਦਿਨ ਮੰਗਲਵਾਰ ਨੂੰ ਤੇਰ੍ਹਵੀ ਮੌਕੇ ਕੀਤੀ ਜਾਂਦੀ ਪੂਜਾ ਕਰਵਾਈ ਗਈ। ਪੂਰੇ ਕਪੂਰ ਪਰਿਵਾਰ ਸਣੇ ਹੋਰ ਬਾਲੀਵੁੱਡ ਸਿਤਾਰਿਆਂ ਨੇ ਸ਼ਾਮਲ ਹੋ ਕੇ ਰਿਸ਼ੀ ਕਪੂਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
- " class="align-text-top noRightClick twitterSection" data="
">
ਕਪੂਰ ਪਰਿਵਾਰ ਨਾਲ ਕਰਿਸ਼ਮਾ ਕਪੂਰ, ਸ਼ਵੇਤਾ ਬੱਚਨ ਨੰਦਾ, ਨਵਿਆ ਨੰਦਾ, ਅਰਮਾਨ ਜੈਨ, ਆਦਰ ਜੈਨ, ਅਨੀਸ਼ਾ ਜੈਨ, ਰੀਮਾ ਜੈਨ, ਬਬੀਤਾ ਕਪੂਰ, ਰਣਧੀਰ ਕਪੂਰ ਅਤੇ ਆਲੀਆ ਭੱਟ ਦੇ ਨਾਂਅ ਵੀ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਹੁਣ ਰਿਸ਼ੀ ਕਪੂਰ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
- " class="align-text-top noRightClick twitterSection" data="
">
ਰਿਧੀਮਾ ਦੀ ਇੱਕ ਫੋਟੋ ਵੀ ਪਿਤਾ ਦੀ ਤਸਵੀਰ ਦੇ ਨਾਲ ਦਿਖਾਈ ਦਿੱਤੀ ਹੈ। ਦੱਸ ਦਈਏ ਕਿ ਰਿਧੀਮਾ ਤਾਲਾਬੰਦੀ ਕਾਰਨ ਆਪਣੇ ਪਿਤਾ ਦੇ ਅੰਤਿਮ ਸਸਕਾਰ ਵਿੱਚ ਨਹੀਂ ਪਹੁੰਚ ਸਕੀ ਸੀ। ਉਸ ਸਮੇਂ ਉਹ ਦਿੱਲੀ ਸੀ। ਬਾਅਦ ਵਿੱਚ, ਉਸ ਨੇ ਸੜਕ ਰਾਹੀਂ ਦਿੱਲੀ ਤੋਂ ਮੁੰਬਈ ਦੀ ਯਾਤਰਾ ਕੀਤੀ।
ਦੱਸ ਦੇਈਏ ਕਿ ਰਿਸ਼ੀ ਕਪੂਰ ਨੇ 30 ਮਈ ਨੂੰ ਮੁੰਬਈ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ। ਉਹ ਪਿਛਲੇ 2 ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ।
ਇਹ ਵੀ ਪੜ੍ਹੋ: ਪੀਐਮ ਮੋਦੀ ਵੱਲੋਂ ਵਿਸ਼ੇਸ਼ ਆਰਥਿਕ ਪੈਕੇਜ ਅਤੇ ਲੌਕਡਾਊਨ 4.0 ਦਾ ਐਲਾਨ