ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਦੇਸ਼ ਦੀਆਂ 3 ਵੱਡੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ। ਕੇਂਦਰੀ ਜਾਂਚ ਬਿਉਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ, (ਈਡੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਲੱਗ-ਅਲੱਗ ਪਹਿਲੂਆਂ 'ਤੇ ਪੜਤਾਲ ਵਿੱਚ ਜੁਟੀਆਂ ਹੋਈਆਂ ਹਨ। ਡਰੱਗਜ਼ ਦੇ ਮਾਮਲੇ ਨੂੰ ਲੈ ਕੇ ਐਨਸੀਬੀ ਤਫ਼ਤੀਸ਼ ਕਰ ਰਹੀ ਹੈ। ਐਨਸੀਬੀ ਨੇ ਅੱਜ ਰਿਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
-
Actor Rhea Chakraborty arrested by Narcotics Control Bureau (NCB) in Mumbai: KPS Malhotra, Deputy Director, Narcotics Control Bureau pic.twitter.com/aB4zKOoawL
— ANI (@ANI) September 8, 2020 " class="align-text-top noRightClick twitterSection" data="
">Actor Rhea Chakraborty arrested by Narcotics Control Bureau (NCB) in Mumbai: KPS Malhotra, Deputy Director, Narcotics Control Bureau pic.twitter.com/aB4zKOoawL
— ANI (@ANI) September 8, 2020Actor Rhea Chakraborty arrested by Narcotics Control Bureau (NCB) in Mumbai: KPS Malhotra, Deputy Director, Narcotics Control Bureau pic.twitter.com/aB4zKOoawL
— ANI (@ANI) September 8, 2020
ਦੱਸ ਦੇਈਏ ਕਿ ਐਨਸੀਬੀ ਦੇ ਅਧਿਕਾਰੀ ਲਗਾਤਾਰ 3 ਦਿਨਾਂ ਤੋਂ ਰਿਆ ਤੋਂ ਪੁੱਛਗਿੱਛ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ 2 ਦਿਨਾਂ ਵਿੱਚ ਐਨਸੀਬੀ ਨੇ ਰਿਆ ਤੋਂ ਲਗਭਗ 14 ਘੰਟੇ ਤੱਕ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐਨਸੀਬੀ ਵੱਲੋਂ ਇਸ ਕੇਸ ਵਿੱਚ ਰਿਆ ਦੇ ਭਰਾ ਸ਼ੌਵਿਕ ਤੇ ਸੈਮੁਅਲ ਮਿਰਾਂਡਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਤਿੰਨਾਂ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਇਹ ਗ੍ਰਿਫ਼ਤਾਰੀ ਐੱਨਡੀਪੀਐੱਸ ਐਕਟ ਦੇ ਤਹਿਤ ਹੋਈ ਹੈ।
ਇਹ ਵੀ ਪੜੋ: ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਦੀ ਭੈਣ ਪ੍ਰਿਅੰਕਾ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਇਆ