ਮੁੰਬਈ: ਸੋਮਵਾਰ ਨੂੰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਜਨਮਦਿਨ ਹੈ। ਰਣਵੀਰ ਸਿੰਘ ਅੱਜ 35 ਸਾਲਾ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 6 ਜੁਲਾਈ 1985 ਨੂੰ ਮੁੰਬਈ (ਮਹਾਂਰਾਸ਼ਟਰਾ) 'ਚ ਹੋਇਆ ਸੀ।
ਰਣਵੀਰ ਸਿੰਘ ਨੇ ਬਾਲੀਵੁੱਡ ਇੰਡਸਟਰੀ 'ਚ ਕੰਮ ਦੀ ਸ਼ੁਰੂਆਤ 2010 'ਚ ਕੀਤੀ। ਉਨ੍ਹਾਂ ਦੀ ਪਹਿਲੀ ਫ਼ਿਲਮ ਯਸ਼ ਰਾਜ ਦੀ ਫਿਲਮ 'ਬੈਂਡ ਬਾਜਾ ਬਰਾਤੀ' ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। ਇਸ ਫਿਲਮ ਰਾਹੀਂ ਹੀ ਰਣਵੀਰ ਸਿੰਘ ਨੂੰ ਬੈਸਟ ਡੈਬੀਯੂ ਅਦਾਕਾਰ ਦਾ ਫਿਲਮਫੇਅਰ ਅਦਾਰਡ ਵੀ ਮਿਲਿਆ।
ਇਸ ਫਿਲਮ ਦੇ ਰਾਹੀਂ ਹੀ ਅਦਾਕਾਰ ਰਣਵੀਰ ਸਿੰਘ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ। ਰਣਵੀਰ ਸਿੰਘ ਨੇ ਕਿਹਾ ਕਿ ਜੇਕਰ ਦੀਪਿਕਾ ਪਾਦੂਕੋਣ ਉਨ੍ਹਾਂ ਨੂੰ ਸਪੋਰਟ ਨਹੀਂ ਕਰਦੀ ਤਾਂ ਉਹ ਅੱਜ ਇੰਨ੍ਹੇ ਵੱਡੇ ਸਟਾਰ ਨਹੀਂ ਬਣਦੇ। ਉਨ੍ਹਾਂ ਨੇ ਦੱਸਿਆ ਕਿ ਉਹ ਦੀਪਿਕਾ ਪਾਦੂਕੋਣ ਨਾਲ 6 ਮਹੀਨੇ ਰਿਲੇਸ਼ਨਸ਼ਿਪ 'ਚ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਦੀਪਿਕਾ ਨੂੰ ਵਿਆਹ ਦੇ ਲਈ ਪਰਪੋਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੀਪਿਕਾ ਲਈ ਉਹ ਆਪਣਾ ਦਿਲ ਹੱਥਾ 'ਚ ਲੈ ਕੇ ਚੱਲਦੇ ਹਨ।
ਰਣਵੀਰ ਸਿੰਘ ਦੇ ਜਨਮ ਦਿਨ 'ਤੇ ਬਾਲੀਵੁੱਡ ਸਿਤਾਰਿਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀ ਵਧਾਈਆਂ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਸਾਲੀ ਯਾਨੀ ਕਿ ਦੀਪਿਕਾ ਦੀ ਭੈਣ ਅਨੀਸ਼ਾ ਨੇ ਇੰਸਟਾਗ੍ਰਾਮ ਉੱਤੇ ਪੋਸਟ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਇਸ ਤੋਂ ਬਾਅਦ ਹੀ ਉਨ੍ਹਾਂ ਨੇ ਲੁਟੇਰਾ ਫਿਲਮ 'ਚ ਕੰਮ ਕੀਤਾ ਜਿਸ 'ਚ ਉਨ੍ਹਾਂ ਨੇ ਲੁਟੇਰੇ ਦੀ ਭੂਮਿਕਾ ਨਿਭਾਈ। ਫਿਰ 'ਗੋਲੀਓਂ ਕੀ ਰਾਸਲੀਲਾ- ਰਾਮ ਲੀਲਾ' 'ਚ ਦੀਪਿਕਾ ਪਾਦੂਕੋਣ ਨਾਲ ਕੰਮ ਕੀਤਾ। ਇਸ ਫਿਲਮ 'ਚ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। 2014 'ਚ ਗੁੰਡੇ, 2015 'ਚ ਦਿਲ ਧੜਕਨੇ ਦੋ ਫਿਰ ਬਾਜੀਰਾਓ ਮਸਤਾਨੀ, ਪਦਮਾਵਤੀ ਤੇ ਹੋਰ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ।